ਸੁਨੰਦਾ ਸ਼ਰਮਾ ਨੇ ਰੋ-ਰੋ ਦੱਸਿਆ ਕਿ ਉਨ੍ਹਾਂ ਦਾ ਟੁੱਟਿਆ ਦਿਲ, ਪਰ ਫੈਨਜ਼ ਦਾ ਨਿਕਲਿਆ ਹਾਸਾ, ਦੇਖੋ ਵੀਡੀਓ

written by Lajwinder kaur | December 08, 2022 11:53am

Sunanda Sharma news: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਗਾਇਕਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ । ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਗਾਇਕਾ ਸੁਨੰਦਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਇੱਕ ਹੋਰ ਮਜ਼ੇਦਾਰ ਵੀਡੀਓ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ਮੌਕੇ ‘ਤੇ ਸਰਗੁਣ ਮਹਿਤਾ ਨੇ ਪਤੀ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

Image Source : Instagram

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਟਰੈਂਡਿੰਗ ਰੀਲ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਪੰਜਾਬੀ ਗੀਤ ‘ਪਹਿਲੀ ਵਾਰ ਦਿਲ ਟੁੱਟਿਆ’ ਲਿੰਪਸਿੰਗ ਕਰਦੀ ਹੋਈ ਅਦਾਕਾਰੀ ਕਰ ਰਹੀ ਹੈ। ਫਿਰ ਗਾਇਕਾ ਕੁਝ ਅਜਿਹਾ ਕਹਿੰਦੀ ਹੈ ਜੋ ਕਿ ਤੁਹਾਨੂੰ ਵੀ ਹੱਸਣ ਉੱਤੇ ਮਜ਼ਬੂਰ ਕਰ ਦੇਵੇਗੀ। ਕਲਾਕਾਰ ਅਤੇ ਫੈਨਜ਼ ਵੱਲੋਂ ਇਹ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ।

Sunanda Sharma Image Source : Instagram

ਉਨ੍ਹਾਂ ਨੇ ਹੁਣ ਤੱਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮੁੱਖ ਤੌਰ ‘ਤੇ ਪਟਾਕੇ, ਜਾਨੀ ਤੇਰਾ ਨਾਂਅ, ਬਾਰਿਸ਼ ਕੀ ਜਾਏ, ਪਾਗਲ ਨੀ ਹੋਣਾ, ਦੂਜੀ ਵਾਰ ਪਿਆਰ, ਸੈਂਡਲ ਵਰਗੇ ਕਈ ਗੀਤ ਸ਼ਾਮਿਲ ਹਨ। ਸੁਨੰਦਾ ਸ਼ਰਮਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਸ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ। ਸੁਨੰਦਾ ਨੂੰ ਘੁੰਮਣ ਅਤੇ ਬਾਗਬਾਨੀ ਦਾ ਕਾਫੀ ਸ਼ੌਕ ਹੈ। ਜਿਸ ਕਰਕੇ ਉਹ ਆਪਣੇ ਫੈਨਜ਼ ਦੇ ਨਾਲ ਆਪਣੀ ਘੁੰਮਣ ਵਾਲੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

Sunanda sharma Image Source : Instagram

You may also like