ਪਹਿਲੀ ਵਾਰ ਭਾਣਜੇ ਨੂੰ ਦੇਖ ਰੀਆ ਕਪੂਰ ਦੀਆਂ ਅੱਖਾਂ ਚੋਂ ਨਿਕਲੇ ਖੁਸ਼ੀ ਦੇ ਅੱਥਰੂ, ਵੇਖੋ ਤਸਵੀਰਾਂ

written by Shaminder | August 22, 2022

ਸੋਨਮ ਕਪੂਰ (Sonam Kapoor) ਨੇ ਬੀਤੇ ਦਿਨ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਜਿੱਥੇ ਸੋਨਮ ਕਪੂਰ ਅਤੇ ਅਨੰਦ ਆਹੁਜਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਉੱਥੇ ਹੀ ਸੋਨਮ ਕਪੂਰ ਦੀ ਭੈਣ ਰੀਆ ਕਪੂਰ (Rhea Kapoor) ਵੀ ਹਸਪਤਾਲ ‘ਚ ਆਪਣੇ ਭਾਣਜੇ ਨੂੰ ਵੇਖਣ ਦੇ ਲਈ ਪਹੁੰਚੀ ।

rhea kapoor image From instagram

ਹੋਰ ਪੜ੍ਹੋ : ਸੋਨਮ ਕਪੂਰ ਨੇ ਬੇਟੇ ਨੂੰ ਦਿੱਤਾ ਜਨਮ, ਵਧਾਈਆਂ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਇਸ ਮੌਕੇ ਆਪਣੇ ਭਾਣਜੇ ਨੂੰ ਪਹਿਲੀ ਵਾਰ ਵੇਖ ਕੇ ਉਹ ਬਹੁਤ ਹੀ ਭਾਵੁਕ ਨਜ਼ਰ ਆਈ । ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

rhea kapoor image From instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਸੋਨਮ ਕਪੂਰ ਦੀ ਇਹ ਅਣਦੇਖੀ ਤਸਵੀਰ, ਜਾਣੋ ਕੀ ਹੈ ਸੱਚ?

ਇਨ੍ਹਾਂ ਤਸਵੀਰਾਂ ‘ਚ ਕਈ ਸੈਲੀਬ੍ਰੇਟੀਜ਼ ਨੇ ਵੀ ਕਮੈਂਟਸ ਕੀਤੇ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰੀਆ ਕਪੂਰ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ । ਰੀਆ ਨੇ ਲਿਖਿਆ ‘ਰੀਆ ਮਾਸੀ ਠੀਕ ਨਹੀਂ ਹੈ । ਇਹ ਪਲ ਬਹੁਤ ਅਸਾਧਾਰਨ ਹਨ ।

sonam Kapoor and Anand Ahuja-min

ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਬਹਾਦਰ ਮਾਂ ਸੋਨਮ ਕਪੂਰ ਅਤੇ ਪਿਆਰੇ ਪਿਤਾ ਆਨੰਦ ਆਹੁਜਾ। ਖ਼ਾਸ ਕਰਕੇ ਨਵੀਂ ਨਾਨੀ ਸੁਨੀਤਾ ਕਪੂਰ’। ਰੀਆ ਕਪੂਰ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਇਸ ਵਿਆਹ ‘ਚ ਕਪੂਰ ਪਰਿਵਾਰ ਦੇ ਮੈਂਬਰ ਅਤੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਿਲ ਹੋਏ ਸਨ । ਰੀਆ ਕਪੂਰ ਇੱਕ ਫੈਸ਼ਨ ਡਿਜ਼ਾਈਨਰ, ਫ਼ਿਲਮ ਪ੍ਰੋਡਿਊਸਰ ਹੈ ।

 

View this post on Instagram

 

A post shared by Rhea Kapoor (@rheakapoor)

You may also like