ਲਾੜਾ-ਲਾੜੀ ਬਣੇ ਨਜ਼ਰ ਆਏ ਰਿਚਾ ਚੱਢਾ ਅਤੇ ਅਲੀ ਫਜ਼ਲ, ਦੇਖੋ ਜੋੜੇ ਦੀਆਂ ਨਵੀਆਂ ਤਸਵੀਰਾਂ

written by Lajwinder kaur | October 04, 2022 01:31pm

Richa Chadha-Ali Fazal Wedding: ਬਾਲੀਵੁੱਡ ਸੁਪਰਸਟਾਰ ਤੇ ਮਿਰਜ਼ਾਪੁਰ ਫੇਮ ਅਲੀ ਫਜ਼ਲ ਅਤੇ ਅਦਾਕਾਰਾ ਰਿਚਾ ਚੱਢਾ ਦਾ ਵਿਆਹ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ, ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਅਲੀ ਫਜ਼ਲ ਅਤੇ ਰਿਚਾ ਚੱਢਾ ਹੁਣ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕਰਨ ਜਾ ਰਹੇ ਹਨ। ਹਾਲ ਹੀ 'ਚ ਰਿਚਾ ਚੱਢਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ।

ਹੋਰ ਪੜ੍ਹੋ : ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਕੀਤੀ ਕੰਜਕ ਪੂਜਾ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਅਸ਼ਟਮੀ ਦੀਆਂ ਵਧਾਈਆਂ

ali fazal and richa wedding pics image source Instagram

ਦੱਸ ਦਈਏ ਇਸ ਜੋੜੇ ਨੇ ਪ੍ਰੀ-ਵੈਡਿੰਗ ਵਾਲੇ ਪ੍ਰੋਗਰਾਮ ਦਿੱਲੀ ਵਿਖੇ ਕੀਤੇ ਹਨ। ਰਿਚਾ ਜੋ ਕਿ ਮੁੰਬਈ ਪਹੁੰਚ ਚੁੱਕੀ ਹੈ। ਰਿਚਾ ਨੇ ਮੁੰਬਈ ਏਅਰਪੋਰਟ 'ਤੇ ਪਪਰਾਜ਼ੀ ਲਈ ਖੁਸ਼ੀ ਨਾਲ ਪੋਜ਼ ਦਿੱਤੇ। ਅਦਾਕਾਰਾ ਨੇ ਖੁਸ਼ੀ-ਖੁਸ਼ੀ ਕੈਮਰੇ ਲਈ ਪੋਜ਼ ਦਿੰਦੇ ਹੋਏ ਆਪਣੀ ਮਹਿੰਦੀ ਵਾਲੇ ਹੱਥ ਵੀ ਫਲਾਂਟ ਕੀਤੇ। ਰਿਚਾ ਚੱਢਾ ਅਤੇ ਅਲੀ ਫਜ਼ਲ ਕਥਿਤ ਤੌਰ 'ਤੇ ਪਹਿਲਾਂ ਹੀ ਕਾਨੂੰਨੀ ਤੌਰ 'ਤੇ ਵਿਆਹੇ ਹੋਏ ਹਨ। ਉਹ ਮੁੰਬਈ ਦੇ 'ਦ ਗ੍ਰੇਟ ਈਸਟਰਨ ਹੋਮ' 'ਚ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ।

richa and ali latest pic image source Instagram

ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਅਤੇ ਅਲੀ ਵੈਡਿੰਗ ਵਾਲੇ ਆਊਟਫਿੱਟ ‘ਚ ਨਜ਼ਰ ਆ ਰਹੇ ਹਨ। ਰਿਚਾ ਨੇ ਆਫ ਵ੍ਹਾਈਟ ਰੰਗ ਦਾ ਵਿਆਹ ਵਾਲਾ ਸ਼ਰਾਰਾ ਸੂਟ ਪਾਇਆ ਹੋਇਆ ਹੈ ਤੇ ਅਲੀ ਫਜ਼ਲ ਨੇ ਆਫ ਵ੍ਹਾਈਟ ਰੰਗ ਵਾਲੀ ਸਟਾਈਲਿਸ਼ ਸ਼ੇਰਵਾਨੀ ਪਾਈ ਹੋਈ ਹੈ। ਇਸ ਪੋਸਟ ਉੱਤੇ ਕਲਾਕਾਰ ਦੋਵਾਂ ਕਲਾਕਾਰਾਂ ਦੀ ਤਾਰੀਫ ਕਰ ਰਹੇ ਹਨ ਤੇ ਨਾਲ ਹੀ ਆਪਣੀ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ।

richa and ali wedding pic image source Instagram

ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਆਪਣੇ ਪ੍ਰੀ-ਵੈਡਿੰਗ ਵਾਲੀਆਂ ਰਸਮਾਂ ਦਿੱਲੀ ਵਿਖੇ ਕੀਤੀਆਂ ਹਨ। ਜੋੜੇ ਨੇ ਆਪਣੀ ਮਹਿੰਦੀ, ਸੰਗੀਤ ਅਤੇ ਕਾਕਟੇਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

 

 

View this post on Instagram

 

A post shared by Richa Chadha (@therichachadha)

You may also like