ਬਾਲੀਵੁੱਡ ਦੀ ਇਹ ਜੋੜੀ ਹੁਣ ਅਗਲੇ ਸਾਲ ਕਰਵਾਏਗੀ ਵਿਆਹ, ਲਾਕਡਾਊਨ ਕਾਰਨ ਕਈ ਵਾਰ ਟਲ ਚੁੱਕਿਆ ਹੈ ਵਿਆਹ

Written by  Shaminder   |  August 04th 2020 04:16 PM  |  Updated: August 04th 2020 04:16 PM

ਬਾਲੀਵੁੱਡ ਦੀ ਇਹ ਜੋੜੀ ਹੁਣ ਅਗਲੇ ਸਾਲ ਕਰਵਾਏਗੀ ਵਿਆਹ, ਲਾਕਡਾਊਨ ਕਾਰਨ ਕਈ ਵਾਰ ਟਲ ਚੁੱਕਿਆ ਹੈ ਵਿਆਹ

ਬਾਲੀਵੁੱਡ ਦੀ ਮੋਸਟ ਹੈਂਡਸਮ ਜੋੜੀ ਜਿਸ ਦੇ ਵਿਆਹ ਦਾ ਇੰਤਜ਼ਾਰ ਹਰ ਕਿਸੇ ਨੂੰ ਹੈ । ਪਰ ਇਸ ਜੋੜੀ ਦਾ ਵਿਆਹ ਲਾਕਡਾਊਨ ਕਰਕੇ ਲਗਾਤਾਰ ਟਲਦਾ ਆ ਰਿਹਾ ਹੈ । ਇਸ ਜੋੜੀ ਨੁੇ ਅਪ੍ਰੈਲ ਮਹੀਨੇ ‘ਚ ਵਿਆਹ ਕਰਵਾਉਣਾ ਸੀ, ਪਰ ਲਾਕਡਾਊਨ ਦੀ ਵਜ੍ਹਾ ਕਰਕੇ ਉਦੋਂ ਵੀ ਵਿਆਹ ਟਲ ਗਿਆ । ਹੁਣ ਇਸ ਜੋੜੀ ਨੇ ਫ਼ੈਸਲਾ ਲਿਆ ਹੈ ਕਿ ਹੁਣ ਉਹ ਅਗਲੇ ਸਾਲ ਹੀ ਵਿਆਹ ਰਚਾਉਣਗੇ ।

https://www.instagram.com/p/CAIkSQOj6jF/

ਜੀ ਅਗਲੇ ਸਾਲ ਰਿਚਾ ਅਤੇ ਅਲੀ ਫਜ਼ਲ ਵਿਆਹ ਕਰਵਾਉਣਗੇ ।ਦੋਵੇਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ ।ਇਨ੍ਹਾਂ ਦੋਵਾਂ ਨੇ ਕਈ ਫ਼ਿਲਮ ਵਿੱਚ ਇਕੱਠੇ ਕੰਮ ਕੀਤਾ ਹੈ। ਸ਼ੂਟਿੰਗ ਦੌਰਾਨ ਹੀ ਦੋਵਾਂ ਵਿੱਚ ਨਜ਼ਦੀਕੀਆਂ ਵਧੀਆ 'ਤੇ ਉਸ ਤੋਂ ਬਾਅਦ ਦੋਵਾਂ ਦੇ ਪਿਆਰ ਦਾ ਸਫ਼ਰ ਸ਼ੁਰੂ ਹੋਇਆ।

https://www.instagram.com/p/CCDyCAfjBI-/

ਹੁਣ ਇਹ ਸਫ਼ਰ ਵਿਆਹ ਦੇ ਮੰਡਪ ਤੱਕ ਪਹੁੰਚ ਚੁੱਕਾ ਹੈ।ਅਲੀ ਫਜ਼ਲ ਦੀ ਗੱਲ ਕਰੀਏ ਤਾਂ ਉਤਰ ਪ੍ਰਦੇਸ਼ ਦੇ ਲਖਨਊ ‘ਚ ਪੈਦਾ ਹੋਏ ਇਸ ਅਦਾਕਾਰ ਨੇ ਫ਼ਿਲਮਾਂ ਦੇ ਨਾਲ ਨਾਲ ਕਈ ਗੀਤਾਂ ‘ਚ ਵੀ ਬਤੌਰ ਮਾਡਲ ਕੰਮ ਕੀਤਾ ਹੈ । ਉਨ੍ਹਾਂ ਦੀ ਪੜ੍ਹਾਈ ਦੇਹਰਾਦੂਨ ਦੇ ਇੱਕ ਸਕੂਲ ‘ਚ ਹੋਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network