ਰਿਚਾ ਚੱਢਾ ਤੇ ਅਲੀ ਫਜ਼ਲ ਦਾ ਵੈਡਿੰਗ ਕਾਰਡ ਹੋਇਆ ਵਾਇਰਲ, ਬੇਹੱਦ ਯੂਨਿਕ ਹੈ ਇਸ ਜੋੜੀ ਦੇ ਵਿਆਹ ਦਾ ਕਾਰਡ

written by Pushp Raj | September 21, 2022

Richa Chadha- Ali Fazal wedding: ਬਾਲੀਵੁੱਡ ਦੀ ਮਸ਼ਹੂਰ ਜੋੜੀ ਰਿਚਾ ਚੱਢਾ ਤੇ ਅਲੀ ਫਜ਼ਲ ਜਲਦ ਹੀ ਵਿਆਹ ਕਵਾਉਣ ਜਾ ਰਹੇ ਹਨ। ਫੈਨਜ਼ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਦੋਹਾਂ ਦੇ ਵਿਆਹ ਦੀਆਂ ਤਿਆਰੀਆਂ ਦੀਆਂ ਖਬਰਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਜੋੜੀ ਦਾ ਵੈਡਿੰਗ ਕਾਰਡ ਬੇਹੱਦ ਖ਼ਾਸ ਹੋਵੇਗਾ।

image From Google

ਦੱਸ ਦਈਏ ਕਿ ਰਿਚਾ ਚੱਢਾ ਤੇ ਅਲੀ ਫਜ਼ਲ ਦੇ ਵਿਆਹ ਨੂੰ ਲੈ ਕੇ ਹੁਣ ਤੱਕ ਕਈ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਵਿੱਚ ਵੈਡਿੰਗ ਵੈਨਯੂ ਤੋਂ ਲੈ ਕੇ ਵਿਆਹ ਦੀਆਂ ਰਸਮਾਂ ਸਬੰਧੀ ਕਈ ਜਾਣਕਾਰੀ ਸਾਹਮਣੇ ਆਈ ਹੈ। ਹੁਣ ਇਸ ਜੋੜੇ ਦੇ ਵੈਡਿੰਗ ਕਾਰਡ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ।

ਰਿਚਾ ਚੱਢਾ ਤੇ ਅਲੀ ਦੇ ਵੈਡਿੰਗ ਕਾਰਡ ਦੀ ਗੱਲ ਕਰੀਏ ਤਾਂ ਇਸ ਜੋੜੇ ਨੇ ਆਪਣੇ ਵਿਆਹ ਦੇ ਕਾਰਡ ਨੂੰ ਇੱਕ ਯੂਨਿਕ ਤੇ ਵੱਖਰੇ ਅੰਦਾਜ਼ ਵਿੱਚ ਡਿਜ਼ਾਈਨ ਕਰਵਾਇਆ ਹੈ। ਇਸ ਜੋੜੇ ਦੇ ਵੈਡਿੰਗ ਕਾਰਡ ਦੀ ਝਲਕ ਸਾਹਮਣੇ ਆਈ ਹੈ। ਹਰ ਕਿਸੇ ਨੂੰ ਇਸ ਵੈਡਿੰਗ ਬੇਹੱਦ ਪਸੰਦ ਆ ਰਿਹਾ ਹੈ।

image From Google

ਦਰਅਸਲ, ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਦੇ ਕਾਰਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਕਾਰਡ ਨੂੰ ਦੇਖ ਕੇ ਤੁਹਾਨੂੰ ਪੁਰਾਣੇ ਜ਼ਮਾਨੇ ਦੀ ਯਾਦ ਆ ਜਾਵੇਗੀ। ਕਿਉਂਕਿ ਇਹ ਵੈਡਿੰਗ ਕਾਰਡ ਬਹੁਤ ਹੀ ਸੁੰਦਰ ਅਤੇ ਵਿਲੱਖਣ ਸਟਾਈਲ ਦਾ ਹੈ। ਕਪਲ ਨੇ ਇਹ ਕਾਰਡ ਆਪਣੇ ਇੱਕ ਦੋਸਤ ਕੋਲੋਂ ਡਿਜ਼ਾਈਨ ਕਰਵਾਇਆ ਹੈ। ਇਸ ਕਾਰਡ ਨੂੰ ਮਾਚਿਸ ਦੀ ਡੱਬੀ ਦੀ ਸ਼ਕਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਰਡ 'ਤੇ ਰਿਚਾ ਅਤੇ ਅਲੀ ਦਾ ਸਕੈਚ ਬਣਾਇਆ ਗਿਆ ਹੈ। ਇਹ ਪੂਰੀ ਤਰ੍ਹਾਂ ਨਾਲ 90 ਦੇ ਦਹਾਕੇ ਦਾ ਰੈਟਰੋ ਦਾ ਅਹਿਸਾਸ ਦਿਵਾਉਂਦਾ ਹੈ। ਇਸ ਉੱਤੇ ਲਿਖਿਆ ਹੈ 'ਕਪਲ ਮੈਚ'। ਫੋਟੋ ਵਿੱਚ ਰਿਚਾ ਅਤੇ ਅਲੀ ਰਵਾਇਤੀ ਕੱਪੜਿਆਂ ਵਿੱਚ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ।

ਰਿਚਾ ਤੇ ਅਲੀ ਦੇ ਵੈਡਿੰਗ ਕਾਰਡ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image From Google

ਹੋਰ ਪੜ੍ਹੋ: ਕਪਿਲ ਸ਼ਰਮਾ ਨੇ ਪਤਨੀ ਗਿੰਨੀ ਚਤਰਥ ਨਾਲ ਦੁਬਈ ਦੇ ਮਸ਼ਹੂਰ ਰੈਸਟੋਰੈਂਟ 'ਚ ਲਿਆ ਖਾਣੇ ਦਾ ਮਜ਼ਾ, ਵੇਖੋ ਵੀਡੀਓ

ਅਲੀ-ਰਿਚਾ ਦੇ ਪ੍ਰੀ-ਵੈਡਿੰਗ ਫੰਕਸ਼ਨ ਅਗਲੇ ਮਹੀਨੇ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਖਬਰਾਂ ਮੁਤਾਬਕ ਇਹ ਜੋੜਾ ਸ਼ਾਹੀ ਅੰਦਾਜ਼ 'ਚ ਵਿਆਹ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਬਾਲੀਵੁੱਡ ਸੈਲੇਬਸ ਲਈ ਸ਼ਾਹੀ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਜਾਵੇਗਾ। ਲੰਮੇਂ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਲੀ ਫਜ਼ਲ ਅਤੇ ਰਿਚਾ ਚੱਢਾ 6 ਅਕਤੂਬਰ ਨੂੰ ਵਿਆਹ ਬੰਧਨ ਵਿੱਚ ਬੱਝਣ ਵਾਲੇ ਹਨ। ਇਸ ਜੋੜੀ ਦਾ ਵਿਆਹ ਸਮਾਗਮ ਦਿੱਲੀ ਵਿੱਚ ਹੋਵੇਗਾ। ਇਸ ਵਿਆਹ ਸਮਾਗਮ ਵਿੱਚ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਖ਼ਾਸ ਰਿਸ਼ਤੇਦਾਰ ਤੇ ਦੋਸਤ ਸ਼ਮੂਲੀਅਤ ਕਰਨਗੇ।

 

View this post on Instagram

 

A post shared by ali fazal (@alifazal9)

You may also like