"ਸੰਜੂ" ਦੇ ਕਿਰਦਾਰ 'ਚ ਬੇਟੇ ਰਣਬੀਰ ਨੂੰ ਦੇਖ ਰਿਸ਼ੀ ਕਪੂਰ ਦੀਆਂ ਅੱਖਾਂ ਵਿਚ ਆਏ ਅਥਰੂ

Written by  Gourav Kochhar   |  May 30th 2018 11:05 AM  |  Updated: May 30th 2018 11:05 AM

"ਸੰਜੂ" ਦੇ ਕਿਰਦਾਰ 'ਚ ਬੇਟੇ ਰਣਬੀਰ ਨੂੰ ਦੇਖ ਰਿਸ਼ੀ ਕਪੂਰ ਦੀਆਂ ਅੱਖਾਂ ਵਿਚ ਆਏ ਅਥਰੂ

ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੇ ਫਿਲਮ 'ਸੰਜੂ' ਦੇ ਟਰੇਲਰ ਵਿਚ ਆਪਣੇ ਬੇਟੇ ਰਣਬੀਰ ਕਪੂਰ ਦਾ ਕੰਮ ਦੇਖ ਕੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਰਣਬੀਰ ਦਾ ਕੰਮ ਦੇਖ ਕੇ ਉਸ ਤੇ ਮਾਨ ਹੋ ਰਿਹਾ ਹੈ। ਰਾਜਕੁਮਾਰ ਹਿਰਾਨੀ ਨਿਰਦੇਸ਼ਤ 'ਸੰਜੂ Sanju ' ਅਭਿਨੇਤਾ ਸੰਜੈ ਦੱਤ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਵਿਚ ਮੁੱਖ ਕਿਰਦਾਰ ਰਣਬੀਰ ਕਪੂਰ ਨੇ ਨਿਭਾਇਆ ਹੈ।

sanju

ਇਕ ਬਿਆਨ ਅਨੁਸਾਰ 'ਸੰਜੂ Sanju ਦਾ ਟਰੇਲਰ ਦੇਖ ਕੇ ਰਿਸ਼ੀ ਕਪੂਰ Rishi Kapoor ਨੇ ਕਿਹਾ, 'ਰਾਜਕੁਮਾਰ ਹਿਰਾਨੀ ਨੇ ਰਣਬੀਰ ਨੂੰ ਜਿਸ ਤਰ੍ਹਾਂ ਨਾਲ ਪਰਦੇ 'ਤੇ ਪੇਸ਼ ਕੀਤਾ ਹੈ, ਉਹ ਸਭ ਤੋਂ ਸ਼ਾਨਦਾਰ ਗੱਲ ਹੈ। ਬੇਟੇ ਨੇ ਸਹੀ 'ਚ ਚੰਗਾ ਕੰਮ ਕੀਤਾ ਹੈ। ਮੈਨੂੰ ਉਨ੍ਹਾਂ ਤੇ ਬਹੁਤ ਜ਼ਿਆਦਾ ਮਾਨ ਹੈ। ਮੈਂ ਨੀਤੂ (ਪਤਨੀ) ਅਤੇ ਰਣਬੀਰ ਦੀ ਕਸਮ ਖਾ ਕੇ ਕਹਿੰਦਾ ਹਾਂ, ਮੈਨੂੰ ਨਹੀਂ ਲੱਗਾ ਕਿ ਉਹ ਰਣਬੀਰ ਹੈ, ਮੈਨੂੰ ਲੱਗਾ ਇਹ ਸੰਜੈ ਦੱਤ ਹੈ।''

sanju

ਉਨ੍ਹਾਂ ਨੇ ਕਿਹਾ, ''ਤੁਹਾਨੂੰ ਨਹੀਂ ਪਤਾ ਕਿ ਉਸ ਸਮੇਂ ਮੈਂ ਕਿੰਨਾ ਭਾਵੁਕ ਹੋ ਗਿਆ, ਜਦੋਂ ਵਿਨੋਦ (ਚੋਪੜਾ) ਅਤੇ ਰਾਜੂ (ਰਾਜਕੁਮਾਰ ਹਿਰਾਨੀ) ਨੇ ਮੈਨੂੰ ਟਰੇਲਰ ਦਿਖਾਇਆ। ਮੈਂ ਟਰੇਲਰ ਵਿਚ ਰਣਬੀਰ Ranbir Kapoor ਨੂੰ ਜਦੋਂ ਸਭ ਤੋਂ ਪਹਿਲਾਂ ਜੇਲ੍ਹ ਵਿਚ ਦੇਖਿਆ, ਮੈਨੂੰ ਲੱਗਾ ਉਹ ਸੰਜੈ ਦੱਤ ਹੈ। ਦੱਸਣਯੋਗ ਹੈ ਕਿ ਇਸ ਫਿਲਮ Sanju 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Sanju


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network