Roadies: ਰਣਵਿਜੈ ਤੋਂ ਬਾਅਦ ਰੋਡੀਜ਼ ਨੂੰ ਮਿਲਿਆ ਨਵਾਂ ਹੋਸਟ, ਇਸ ਸੀਜ਼ਨ ਨੂੰ ਹੋਸਟ ਕਰਨਗੇ ਸੋਨੂੰ ਸੂਦ

written by Pushp Raj | April 08, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ (Sonu Sood ) ਫ਼ਿਲਮਾਂ ਤੋਂ ਬਾਅਦ ਇੱਕ ਨਵੇਂ ਸਫਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਰੀਲ ਲਾਈਫ ਦੇ ਐਕਸ਼ਨ ਹੀਰੋ ਹੁਣ ਰੀਅਲ ਲਾਈਫ ਵਿੱਚ ਵੀ ਐਕਸ਼ਨ ਕਰਦੇ ਹੋਏ ਵਿਖਾਈ ਦੇਣਗੇ। ਜੀ ਹਾਂ ਇਸ ਵਾਰ ਰੋਡੀਜ਼ ਦੇ ਨਵੇਂ ਸੀਜ਼ਨ ਵਿੱਚ ਸੋਨੂੰ ਸੂਦ ਬਤੌਰ ਹੋਸਟ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ।

ਦੱਸ ਦਈਏ ਕਿ ਕੁਝ ਨਿੱਜੀ ਕਾਰਨਾਂ ਦੇ ਚਲਦੇ ਰਣਵਿਜੈ ਨੇ ਇਸ ਸ਼ੋਅ ਨੂੰ ਛੱਡ ਦਿੱਤਾ ਅਤੇ ਹੁਣ ਇਸ ਸ਼ੋਅ ਨੂੰ ਸੋਨੂੰ ਸੂਦ ਹੋਸਟ ਕਰਨਗੇ। ਇਸ ਦਾ ਖੁਲਾਸਾ ਖ਼ੁਦ ਨਿੱਜੀ ਟੀਵੀ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਕੀਤਾ ਹੈ।


ਦੱਸਣਯੋਗ ਹੈ ਕਿ ਰਣਵਿਜੈ ਨੇ ਰੋਡੀਜ਼ ਦੇ ਸੀਜ਼ਨ 1 ਵਿੱਚ ਬਤੌਰ ਪ੍ਰਤੀਭਾਗੀ ਹਿੱਸਾ ਲਿਆ ਸੀ। ਉਨ੍ਹਾਂ ਸੀਜ਼ਨ 1 ਜਿੱਤਿਆ ਤੇ ਬਾਅਦ ਵਿੱਚ ਬਤੌਰ ਹੋਸਟ ਤੇ ਗੈਂਗ ਲੀਡਰ ਉਨ੍ਹਾਂ ਨੇ ਇਸ ਸ਼ੋਅ ਨੂੰ 19 ਸਾਲਾਂ ਤੱਕ ਕੀਤਾ। ਹਲਾਂਕਿ ਰਣਵਿਜੈ ਦੇ ਫੈਨਜ਼ ਨੇ ਇਸ ਨੂੰ ਰੋਡੀਜ਼ ਦਾ end of era ਦੱਸਿਆ ਸੀ। ਰਣਵਿਜੈ ਤੋਂ ਇਲਾਵਾ ਗੈਂਗ ਲੀਡਰਸ ਨੇਹਾ ਧੂਪਿਆ, ਨਿਖਿਲ ਚਿਨਅੱਪਾ ਅਤੇ ਰੈਪਰ ਰਫਤਾਰ ਨੇ ਵੀ ਰਿਐਲਟੀ ਸ਼ੋਅ ਰੋਡੀਜ ਨੂੰ ਅਲਵਿਦਾ ਕਹਿ ਦਿੱਤਾ ਹੈ।

ਹੋਰ ਪੜ੍ਹੋ : Roadies: ਰਣਵਿਜੈ ਤੇ ਨੇਹਾ ਧੂਪੀਆ ਤੋਂ ਬਾਅਦ ਹੋਰ ਗੈਂਗ ਲੀਡਰਸ ਨੇ ਵੀ ਛੱਡਿਆ ਸ਼ੋਅ, ਜਾਣੋ ਕੀ ਹੈ ਵਜ੍ਹਾ

ਰਣਵਿਜੈ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਬਤੌਰ ਹੋਸਟ ਰੋਡੀਜ਼ ਵਿੱਚ ਨਜ਼ਰ ਆਉਣਗੇ। ਸੋਨੂੰ ਸੂਦ ਦੇ ਫੈਨਜ਼ ਉਨ੍ਹਾਂ ਨੂੰ ਰਿਐਲਟੀ ਸ਼ੋਅ ਵਿੱਚ ਵੇਖਣ ਲਈ ਬੇਤਾਬ ਹਨ। ਸੋਨੂੰ ਸੂਦ ਤੋਂ ਇਲਾਵਾ ਕੀ ਟੀਮ ਵਿੱਚ ਹੋਰ ਨਵੇਂ ਗੈਂਗ ਮੈਂਬਰਸ ਹੋਣਗੇ, ਕੀ ਪ੍ਰਿੰਸ ਨਰੂਲਾ ਆਪਣਾ ਰੋਡੀਜ਼ ਦਾ ਸਫ਼ਰ ਜਾਰੀ ਰੱਖਣਗੇ ਇਹ ਸਭ ਜਾਨਣ ਲਈ ਦਰਸ਼ਕਾਂ ਨੂੰ ਇਸ ਦਾ ਨਵਾਂ ਸੀਜ਼ਨ ਵੇਖਣ ਹੋਵੇਗਾ। ਕਿਉਂਕਿ ਇਸ ਬਾਰੇ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 

View this post on Instagram

 

A post shared by Sonu Sood (@sonu_sood)

You may also like