ਰੂਪ ਕੌਰ ਕੂੰਨਰ ਦਾ ਪਟਿਆਲਾ ਸ਼ਾਹੀ ਸੂਟ ਪਾ ਰਿਹਾ ਹੈ ਬਰੈਂਡਾ ਨੂੰ ਮਾਤ, ਦੇਖੋ ਵੀਡੀਓ

written by Lajwinder kaur | January 10, 2019

ਪੰਜਾਬੀ ਗਾਇਕ ਰੂਪ ਕੌਰ ਕੂੰਨਰ ਜੋ ਕਿ ਆਪਣੀ ਨਵੀਂ ਪੇਸ਼ਕਸ਼ ਸਟਾਇਲੋ ਲੈ ਕੇ ਸਰੋਤਿਆਂ ਦੇ ਰੂਬਰੂ ਹੋਈ ਹੈ। ਸਟਾਇਲੋ ਗੀਤ ਨੂੰ ਰੂਪ ਕੌਰ ਕੂੰਨਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਰਿਆ ਹੈ। ਗੀਤ ਦੇ ਬੋਲ ਵੀ ਖੁਦ ਗਾਇਕਾ ਰੂਪ ਕੌਰ ਕੂੰਨਰ ਨੇ ਲਿਖੇ ਹਨ ਤੇ ਸਟਾਇਲੋ ਗੀਤ ਦਾ ਮਿਊਜ਼ਿਕ ਏਆਰ ਦੀਪ ਨੇ ਦਿੱਤਾ ਹੈ। ਇਸ ਗੀਤ ਨੂੰ Odigos Music ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਸਟਾਇਲੋ ਗੀਤ ਦਾ ਅਨੰਦ ਸਰੋਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਲੈ ਰਹੇ ਹਨ।

https://www.youtube.com/watch?v=GuWyRDETR6k&feature=youtu.be&fbclid=IwAR3geRFhM8BpePmXG5Yb39BsdfqACwX5pFodlT0NZqIyE-G_IYsbe0azw8I

ਗੀਤ ਵਿੱਚ ਮੁਟਿਆਰ ਦੇ ਹੁਸਨ ਦੀ ਗੱਲ ਕੀਤੀ ਗਈ ਹੈ ਜਿਸ ‘ਚ ਲਹਿੰਗਾ, ਸੁਰਮਾ, ਝਜਰਾਂ, ਪੰਜਾਬੀ ਜੁੱਤੀ ਤੇ ਪਟਿਆਲਾ ਸ਼ਾਹੀ ਸੂਟ ਦੀ ਗੱਲ ਕੀਤੀ ਗਈ ਹੈ ਇਸ ਦੇ ਨਾਲ ਹੀ ਗੀਤ ‘ਚ ਵੱਖੋ ਵੱਖਰੇ ਦੇਸ਼ਾਂ ਦੀ ਗੱਲ ਜਿਵੇਂ, ਈਰਾਨ, ਮਿਲਾਨ, ਲਾਹੌਰ ਤੇ ਦਿੱਲੀ ਦੀ ਗੱਲ ਕੀਤੀ ਗਈ ਹੈ। ਸਟਾਇਲੋ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Roop Kaur Kooner Punjabi song STYLO Released ਰੂਪ ਕੌਰ ਕੂੰਨਰ ਦਾ ਪਟਿਆਲਾ ਸ਼ਾਹੀ ਸੂਟ ਪਾ ਰਿਹਾ ਹੈ ਬਰੈਂਡਾ ਨੂੰ ਮਾਤ, ਦੇਖੋ ਵੀਡੀਓ

ਹੋਰ ਵੇਖੋ: ਬਾਲੀਵੁੱਡ ਦੀ ਇਹਨਾਂ ਹਸੀਨਾਵਾਂ ਉੱਤੇ ਆਇਆ ਸੀ ‘ਸਿਕਸਰ ਕਿੰਗ’ ਦਾ ਦਿਲ

ਰੂਪ ਕੌਰ ਕੂੰਨਰ ਇਸ ਤੋਂ ਪਹਿਲਾਂ ਕਲੋਲ, ਵੱਟਏਵਰ ਤੇ ਮਹੋਬਤਾਂ ਵਰਗੇ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ ਤੇ ਇਹਨਾਂ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

You may also like