‘ਮਹਾਭਾਰਤ’ ਦੀ ਦਰੋਪਦੀ ਯਾਨੀ ਰੂਪਾ ਗਾਂਗੂਲੀ ਨੂੰ 15-20 ਲੋਕਾਂ ਨੇ ਸੜਕ ’ਤੇ ਰੋਕ ਕੇ ਕੁੱਟਿਆ ਸੀ, ਸਾਂਝੀ ਕੀਤੀ ਕੌੜੀ ਯਾਦ

Written by  Rupinder Kaler   |  April 21st 2020 05:16 PM  |  Updated: April 21st 2020 05:16 PM

‘ਮਹਾਭਾਰਤ’ ਦੀ ਦਰੋਪਦੀ ਯਾਨੀ ਰੂਪਾ ਗਾਂਗੂਲੀ ਨੂੰ 15-20 ਲੋਕਾਂ ਨੇ ਸੜਕ ’ਤੇ ਰੋਕ ਕੇ ਕੁੱਟਿਆ ਸੀ, ਸਾਂਝੀ ਕੀਤੀ ਕੌੜੀ ਯਾਦ

ਬੀਤੇ ਦਿਨ ਮਹਾਰਾਸ਼ਟਰ ਵਿੱਚ ਭੀੜ ਵੱਲੋਂ ਕੀਤੀ ਹਿੰਸਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਕਈ ਬਾਲੀਵੁੱਡ ਸਿਤਾਰਿਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ । ਇਸ ਸਭ ਦੇ ਚਲਦੇ ਬੀਆਰ ਚੋਪੜਾ ਵੱਲੋਂ ਬਣਾਏ ਗਏ ਸੀਰੀਅਲ ਮਹਾ ਭਾਰਤ ਵਿੱਚ ਦਰੋਪਦੀ ਦਾ ਕਿਰਦਾਰ ਨਿਭਾਉਣ ਵਾਲੀ ਰੂਪਾ ਗਾਂਗੂਲੀ ਨੇ ਇੱਕ ਕਿੱਸਾ ਸ਼ੇਅਰ ਕੀਤਾ ਹੈ । ਉਹਨਾਂ ਨੇ ਦੱਸਿਆ ਕਿ ਉਹ ਵੀ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਹੋਈ ਸੀ ।

https://www.instagram.com/p/BhJSP47n9M5/

ਰੂਪਾ ਗਾਂਗੂਲੀ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਭੀੜ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ, ਉਸ ਨੇ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਸੀ । ਰੂਪਾ ਨੇ ਦੱਸਿਆ ਕਿ ਉਹਨਾਂ ਨੂੰ 15-20 ਬੰਦਿਆਂ ਨੇ ਕਾਰ ਵਿੱਚੋਂ ਬਾਹਰ ਕੱਢ ਕੇ ਕੁੱਟਿਆ ਸੀ ।

https://twitter.com/RoopaSpeaks/status/1252142931974270978

ਹਿੰਸਕ ਲੋਕਾਂ ਨੇ ਉਹਨਾਂ ਦੀ ਕਾਰ ਦੀ ਵੀ ਭੰਨ ਤੋੜ ਕੀਤੀ ਸੀ । ਇਸ ਦਾ ਖੁਲਾਸਾ ਰੂਪਾ ਗਾਂਗੂਲੀ ਨੇ ਆਪਣੇ ਟਵਿੱਟਰ ਤੋਂ ਕੀਤਾ ਹੈ । ਇਸ ਟਵੀਟ ਦੇ ਨਾਲ ਰੂਪਾ ਗਾਂਗੂਲੀ ਨੇ ਆਪਣੇ ਚਰਚਿਤ ਸੀਰੀਅਲ ਮਹਾਭਾਰਤ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ । ਰੂਪਾ ਦੇ ਇਸ ਟਵੀਟ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ।

https://www.instagram.com/p/BWk7OmuhSlA/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network