ਰੌਸ਼ਨ ਪ੍ਰਿੰਸ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗਾਣਾ

Written by  Rupinder Kaler   |  September 12th 2019 10:49 AM  |  Updated: September 12th 2019 10:49 AM

ਰੌਸ਼ਨ ਪ੍ਰਿੰਸ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗਾਣਾ

ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਇੱਕ ਹੋਰ ਹਿੱਟ ਸਿੰਗਲ ਟਰੈਕ ਲੈ ਕੇ ਆ ਰਹੇ ਹਨ । ‘ਗੱਭਰੂ ਕੁਵਾਰਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਕਮੇਡੀ ਦੇ ਬਾਦਸ਼ਾਹ ਬੀ ਐੱਨ ਸ਼ਰਮਾ ਨੂੰ ਫੀਚਰ ਕੀਤਾ ਗਿਆ ਹੈ । ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਬਲ ਸਰੂਪਵਾਲੀ ਨੇ ਲਿਖੇ ਹਨ ਜਦੋਂ ਕਿ ਗਾਣੇ ਨੂੰ ਦੇਸੀ ਕਰਿਊ ਨੇ ਆਪਣੀਆਂ ਧੁੰਨਾਂ ਨਾਲ ਸਜਾਇਆ ਹੈ ।

https://www.instagram.com/p/B2MYjlugHcw/

ਗੀਤ ਦੀ ਵੀਡੀਓ jcee dhanoa ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਗਾਣੇ ਦਾ ਪੋਸਟਰ ਜਾਰੀ ਕਰਕੇ ਇਸ ਸਭ ਦੀ ਜਾਣਕਾਰੀ ਦਿੱਤੀ ਹੈ ।ਇਸ ਪੋਸਟਰ ਨੂੰ ਜਾਰੀ ਕਰਕੇ ਰੌਸ਼ਨ ਪ੍ਰਿੰਸ ਨੇ ਆਪਣੇ ਪ੍ਰਸ਼ੰਸਕਾਂ ਦੀ ਉਕਸੁਕਤਾ ਵਧਾ ਦਿੱਤੀ ਹੈ ਕਿਉਂਕਿ ਰੌਸ਼ਨ ਪ੍ਰਿੰਸ ਤੇ ਬੀ ਐੱਨ ਸ਼ਰਮਾ ਦੀ ਇਹ ਜੋੜੀ ਇਸ ਗਾਣੇ ਵਿੱਚ ਕੀ ਕਮਾਲ ਦਿਖਾਉਂਦੀ ਹੈ ।

https://www.instagram.com/p/B2S5_XgAgjq/?igshid=1k9jsa7uq6hms

ਇਹ ਲੋਕ ਜਾਨਣਾ ਚਾਹੁੰਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੀ ਐੱਨ ਸ਼ਰਮਾ ਤੇ ਰੌਸ਼ਨ ਪ੍ਰਿੰਸ ‘ਮੁੰਡਾ ਫਰੀਦਕੋਟੀਆ’ ਫ਼ਿਲਮ ਵਿੱਚ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ ।

https://www.instagram.com/p/B13WYMSgcLs/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network