ਰੌਸ਼ਨ ਪ੍ਰਿੰਸ ਦਾ ਇਹ ਗੀਤ ਦੱਸਦਾ ਹੈ ਕਿਵੇਂ ਪਿਆਰ 'ਚ ਕੀਤਾ ਮਜ਼ਾਕ ਪੈ ਸਕਦਾ ਹੈ ਜ਼ਿੰਦਗੀਆਂ 'ਤੇ ਭਾਰੂ, ਦੇਖੋ ਵੀਡੀਓ

written by Aaseen Khan | February 18, 2019

ਰੌਸ਼ਨ ਪ੍ਰਿੰਸ ਦਾ ਗੀਤ ਦੱਸਦਾ ਹੈ ਕਿਵੇਂ ਪਿਆਰ 'ਚ ਕੀਤਾ ਮਜ਼ਾਕ ਪੈ ਸਕਦਾ ਹੈ ਜ਼ਿੰਦਗੀਆਂ 'ਤੇ ਭਾਰੂ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਸ਼ਾਨਦਾਰ ਕਲਾਕਾਰ ਰੌਸ਼ਨ ਪ੍ਰਿੰਸ ਜਿਹੜੇ ਆਪਣੇ ਗਾਣਿਆਂ ਅਤੇ ਫ਼ਿਲਮਾਂ ਦੇ ਕਰਕੇ ਚਰਚਾ 'ਚ ਬਣੇ ਰਹਿੰਦੇ ਹਨ। ਰੌਸ਼ਨ ਪ੍ਰਿੰਸ ਇਸ ਵਾਰ ਵੀ ਆਪਣੇ ਨਵੇਂ ਟਰੈਕ ਕਰਕੇ ਚਰਚਾ ਆਏ ਹਨ। ਜੀ ਹਾਂ ਰੌਸ਼ਨ ਪ੍ਰਿੰਸ ਦਾ ਨਵਾਂ ਗਾਣਾ 'ਸਹੁੰ ਖਾਨੀ ਆਂ' ਰਿਲੀਜ਼ ਹੋ ਚੁੱਕਿਆ ਹੈ। ਰੌਸ਼ਨ ਪ੍ਰਿੰਸ ਦਾ ਇਹ ਗੀਤ ਸੈਡ ਸੌਂਗ ਹੈ ਜਿਸ ਦੀ ਵੀਡੀਓ 'ਚ ਉਹਨਾਂ ਦਾ ਸਾਥ ਨਿਭਾਇਆ ਹੈ ਲੰਬੇ ਸਮੇਂ ਬਾਅਦ ਮੁੜ ਵਾਪਸੀ ਕਰਨ ਵਾਲੀ ਅਦਾਕਾਰਾ ਕਮਲ ਖੰਗੂਰਾ ਨੇ।

ਵੀਡੀਓ 'ਚ ਕਮਲ ਖੰਗੂਰਾ ਜੋ ਕਿ ਰੇਡਿਓ ਜੌਕੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ। ਦੋਵਾਂ ਦੀ ਜੋੜੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਗਾਣੇ ਦੀ ਵੀਡੀਓ ਦਾ ਕਾਨਸੈਪਟ ਵੀ ਕਾਫੀ ਖੂਬਸੂਰਤ ਹੈ ਜਿਸ ਦਾ ਨਿਰਦੇਸ਼ਨ ਸੋਹੀ ਸੈਣੀ ਅਤੇ ਵਰਿੰਦਰ ਕੰਬੋਜ਼ ਵੱਲੋਂ ਕੀਤਾ ਗਿਆ ਹੈ। ਰੌਸ਼ਨ ਪ੍ਰਿੰਸ ਦੇ ਇਸ ਖੂਬਸੂਰਤ ਗਾਣੇ ਦਾ ਵਰਲਡ ਟੀਵੀ ਪ੍ਰੀਮਿਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲੂਸਿਵ ਦਿਖਾਇਆ ਜਾ ਰਿਹਾ ਹੈ। ਇਸ ਗੀਤ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ। ਸਹੁੰ ਖਾਨੀ ਆਂ ਗੀਤ ਦਾ ਮਿਊਜ਼ਿਕ ਜੱਗੀ ਸਿੰਘ ਨੇ ਤਿਆਰ ਕੀਤਾ ਹੈ।

ਹੋਰ ਵੇਖੋ : ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦੇ ਨਹੀਂ ਹੋਇਆ ਉਹ ਕਰਨ ਜਾ ਰਹੇ ਨੇ ਰੌਸ਼ਨ ਪ੍ਰਿੰਸ , ਦੇਖੋ ਵੀਡੀਓ


ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ ‘ਚ ਰੌਸ਼ਨ ਪ੍ਰਿੰਸ ਦਾ ਗੀਤ ਗਲਤੀ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ।ਰੌਸ਼ਨ ਪ੍ਰਿੰਸ ਇਸ ਵਾਰ ਬੈਕ ਟੂ ਬੈਕ ਫਿਲਮਾਂ ਲੈ ਕੇ ਆ ਰਹੇ ਨੇ ਜਿਸ ਮੁੰਡਾ ਫ਼ਰੀਦਕੋਟੀਆ, ਨਾਨਕਾ ਮੇਲ, ਲੱਡੂ ਬਰਫੀ ਹੈ। ਦੱਸ ਦਈਏ ਮੁੰਡਾ ਫ਼ਰੀਦਕੋਟੀਆ 14 ਜੂਨ, ਨਾਨਕਾ ਮੇਲ 6 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

You may also like