ਰੋਸ਼ਨ ਪ੍ਰਿੰਸ ਨੇ ਕਿਹਾ ਕਿ ਦਿਉ ਵਧਾਈਆਂ ਜੀ

written by Lajwinder kaur | January 02, 2019

ਪੰਜਾਬੀ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਲਈ ਨਵਾਂ ਸਾਲ ਖੁਸ਼ਿਆਂ ਲੈ ਕੇ ਆਇਆ ਹੈ। ਹਾਂ ਜੀ ਰੋਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਤੇ ਨੱਨੀ ਪਰੀ ਦੀ ਤਸਵੀਰ ਪਾ ਕੇ ਆਪਣੀ ਖੁਸ਼ੀ ਨੂੰ ਸਭ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਨਿੱਕੀ ਬੱਚੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ, ‘ਦਿਉ ਵਧਾਈਆਂ, ਤਾਇਆ ਬਣ ਗਿਆ ਮੈਂ..!! ਸਾਲ ਦੇ ਪਹਿਲੇ ਦਿਨ ਧੀ ਰਾਣੀ ਆਈ ਹੈ..!!’

https://www.instagram.com/p/BsFZG3nAjvc/

ਹੋਰ ਵੇਖੋ: ਸਮ੍ਰਿਤੀ ਈਰਾਨੀ ਨੂੰ ਕਿਹਾ ਜਾਨਵੀ ਕਪੂਰ ਨੇ ‘ਆਂਟੀ’, ਫੇਰ ਮਿਲਿਆ ਇਹ ਜਵਾਬ

ਹਾਂ ਜੀ ਰੋਸ਼ਨ ਪ੍ਰਿੰਸ ਤਾਇਆ ਬਣ ਗਏ ਹਨ ਤੇ ਇਸ ਖੁਸ਼ਖਬਰੀ ਨੂੰ ਉਹਨਾਂ ਨੇ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਦੇ ਫੈਨਜ਼ ਨੇ ਵਧਾਈਆਂ ਦੇ ਮੈਸਜ਼ਾਂ ਨਾਲ ਝੜੀ ਲਾ ਦਿੱਤੀ।

Punjabi Singer Roshan Prince Shared His Niece Picture ਰੋਸ਼ਨ ਪ੍ਰਿੰਸ ਨੇ ਕਿਹਾ ਕਿ ਦਿਉ ਵਧਾਈਆਂ ਜੀ

ਹੋਰ ਵੇਖੋ: ਕ੍ਰਿਟਿਕਸ ਨੂੰ ਪਸੰਦ ਆਈ ‘ਸਿੰਬਾ’, ਕੀ ਦਰਸ਼ਕਾਂ ਨੂੰ ਵੀ ਆਵੇਗੀ ਪਸੰਦ

ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਰੋਸ਼ਨ ਪ੍ਰਿੰਸ, ਜਿਹਨਾਂ ਨੇ ਪੰਜਾਬੀ ਇੰਡਸਟਰੀ ਚ ਆਪਣਾ ਵੱਖਰਾ ਹੀ ਮੁਕਾਮ ਹਾਸਿਲ ਕੀਤਾ ਹੈ, ਤੇ ਬਹੁਤ ਜਲਦ ਨਾਨਕਾ ਮੇਲ ‘ਚ ਰੁਬੀਨਾ ਬਾਜਵਾ ਨਾਲ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਰੋਸ਼ਨ ਪ੍ਰਿੰਸ ਦੀ ਇਸੇ ਸਾਲ ਇੱਕ ਹੋਰ ਮੂਵੀ ਮੁੰਡਾ ਫਰੀਦਕੋਟੀਆ ਜੋ ਕਿ 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

 

You may also like