ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ 'RRR' ਫੇਮ ਅਦਾਕਾਰ ਰਾਮਚਰਨ ਦੀ ਐਂਟਰੀ, ਪੜ੍ਹੋ ਪੂਰੀ ਖ਼ਬਰ

written by Pushp Raj | June 21, 2022

ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਅਤੇ ਪੂਜਾ ਹੇਗੜੇ ਸਟਾਰਰ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫਿਲਮ ਸਟਾਰਕਾਸਟ ਨੂੰ ਲੈ ਕੇ ਵਾਰ-ਵਾਰ ਚਰਚਾ 'ਚ ਆ ਰਹੀ ਸੀ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ 'RRR' ਫੇਮ ਅਦਾਕਾਰ ਰਾਮਚਰਨ ਦੀ ਐਂਟਰੀ ਹੋ ਗਈ ਹੈ।


ਮੀਡੀਆ ਰਿਪੋਰਟਸ 'ਚ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਅਤੇ ਰਾਮਚਰਨ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਇਹ ਇੱਕ ਵੱਡਾ ਟ੍ਰੀਟ ਹੋ ਸਕਦਾ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ, ਸਾਊਥ ਸਟਾਰ ਰਾਮਚਰਣ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਕੈਮੀਓ ਕਰ ਸਕਦੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਮਚਰਣ ਫਿਲਮ ਵਿੱਚ ਸਲਮਾਨ ਖਾਨ ਦੇ ਨਾਲ ਇੱਕ ਗੀਤ ਵਿੱਚ ਨਜ਼ਰ ਆਉਣਗੇ। ਇਸ ਗੀਤ ਵਿੱਚ ਸਾਉਥ ਐਕਟਰ ਵੈਂਕਟੇਂਸ਼ ਵੀ ਨਜ਼ਰ ਆਉਣਗੇ। ਰਿਪੋਰਟਸ ਮੁਤਾਬਕ ਰਾਮਚਰਨ ਫਿਲਮ ਵਿੱਚ ਕੈਮੀਓ ਕਰਨ ਲਈ ਰਾਜੀ ਹੋ ਚੁੱਕੇ ਹਨ।


ਦੱਸ ਦਈਏ ਕਿ ਸਲਮਾਨ ਖਾਨ ਫਿਲਮ ਦੀ ਸ਼ੂਟਿੰਗ ਲਈ ਹੈਦਰਾਬਾਦ 'ਚ ਹਨ ਅਤੇ ਇਸ ਗੀਤ ਦੀ ਸ਼ੂਟਿੰਗ ਤੋਂ ਬਾਅਦ ਮੁੰਬਈ ਪਰਤਣਗੇ।ਤੁਹਾਨੂੰ ਦੱਸ ਦੇਈਏ ਫਿਲਮ 'ਕਭੀ ਈਦ ਕਭੀ ਦੀਵਾਲੀ' ਇਸ ਸਾਲ 30 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਸਲਮਾਨ ਖਾਨ ਦੇ ਜਨਮਦਿਨ (27 ਦਸੰਬਰ) ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਸਲਮਾਨ ਨੇ ਆਪਣੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਗਿਫਟ ਦੇਣ ਦੀ ਪੂਰੀ ਯੋਜਨਾ ਬਣਾਈ ਹੈ।

ਇਸ ਤੋਂ ਪਹਿਲਾਂ ਟੀਵੀ ਦੀ ਮਸ਼ਹੂਰ ਅਭਿਨੇਤਰੀ ਸ਼ਵੇਤਾ ਤਿਵਾਰੀ ਦੀ ਬੇਟੀ ਅਤੇ ਇਲੈਕਟ੍ਰਿਕ ਗਰਲ ਪਲਕ ਤਿਵਾਰੀ ਬਾਰੇ ਖਬਰ ਸੀ ਕਿ ਉਹ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਲਈ ਸਲਮਾਨ ਖਾਨ ਨੇ ਖੁਦ ਪਲਕ ਨੂੰ ਕਾਸਟ ਕੀਤਾ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਦਾ ਨਾਂ ਫਿਲਮ ਨਾਲ ਜੁੜਿਆ ਹੋਇਆ ਹੈ।

ਹੋਰ ਪੜ੍ਹੋ: ਜਿਤੇਂਦਰ ਕੁਮਾਰ ਸਟਾਰਰ ਫਿਲਮ 'ਜਾਦੁਗਰ' ਦਾ ਟ੍ਰੇਲਰ ਹੋਇਆ ਰਿਲੀਜ਼, ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਏ ਪੰਚਾਇਤ ਦੇ ਸਚਿਵ ਜੀ

ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਨੇ ਖੁਦ ਪਲਕ ਤਿਵਾਰੀ ਨੂੰ ਆਪਣੀ ਫਿਲਮ ਲਈ ਚੁਣਿਆ ਹੈ। ਇਸ ਤੋਂ ਪਹਿਲਾਂ ਸਿਧਾਰਥ ਨਿਗਮ ਅਤੇ ਪੰਜਾਬੀ ਗਾਇਕ ਜੱਸੀ ਗਿੱਲ ਇਸ ਫਿਲਮ 'ਚ ਐਂਟਰੀ ਕਰ ਚੁੱਕੇ ਹਨ। ਫਿਲਮ 'ਚ ਜੱਸੀ ਗਿੱਲ ਦੇ ਨਾਲ ਪਲਕ ਤਿਵਾਰੀ ਨਜ਼ਰ ਆਵੇਗੀ। ਫਿਲਮ 'ਚ ਸਿਧਾਰਥ ਅਤੇ ਜੱਸੀ ਸਲਮਾਨ ਖਾਨ ਦੇ ਭਰਾਵਾਂ ਦੀ ਭੂਮਿਕਾ ਨਿਭਾਉਣਗੇ।

You may also like