ਆਸਕਰ ਅਵਾਰਡ ਲਈ ਸ਼ਾਰਟਲਿਸਟ ਹੋਣ ਵਾਲਾ ਪਹਿਲਾ ਭਾਰਤੀ ਗੀਤ ਬਣਿਆ ਫ਼ਿਲਮ ‘RRR’ ਦਾ 'ਨਾਟੂ ਨਾਟੂ'

written by Lajwinder kaur | December 22, 2022 03:10pm

RRR's Naatu Naatu Make It To Shortlist: ਫ਼ਿਲਮ RRR ਅਤੇ ਗੁਜਰਾਤੀ ਭਾਸ਼ਾ ਦੀ ਫ਼ਿਲਮ ‘ਦ ਲਾਸਟ ਫ਼ਿਲਮ ਸ਼ੋਅ’ ਯਾਨੀ ਕਿ ‘ਛੇਲੋ ਸ਼ੋਅ’ ਆਸਕਰ ਲਈ ਇੱਕ ਕਦਮ ਹੋਰ ਅੱਗੇ ਵਧ ਗਈ ਹੈ। ਗੁਜਰਾਤੀ ਭਾਸ਼ਾ ਦੀ ਫ਼ਿਲਮ 'ਛੇਲੋ ਸ਼ੋਅ' (ਦ ਲਾਸਟ ਸ਼ੋਅ), ਅੰਤਰਰਾਸ਼ਟਰੀ ਫੀਚਰ ਫ਼ਿਲਮ ਸ਼੍ਰੇਣੀ ਵਿੱਚ 2023 ਅਕੈਡਮੀ ਅਵਾਰਡਸ ਲਈ ਭਾਰਤ ਦੀ ਅਧਿਕਾਰਤ ਐਂਟਰੀ ਨੂੰ ਅਗਲੇ ਸਾਲ ਦੇ ਅਕੈਡਮੀ ਅਵਾਰਡਸ ਲਈ ਚੁਣਿਆ ਗਿਆ ਹੈ। ਇਸ ਦੌਰਾਨ ਐਸਐਸ ਰਾਜਾਮੌਲੀ ਦੇ ਆਰਆਰਆਰ ਦੇ ਟਰੈਕ ‘ਨਾਟੂ ਨਾਟੂ’ ਨੂੰ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ਵਿੱਚ ਚੁਣਿਆ ਗਿਆ ਹੈ। ਭਾਰਤ ਦੀਆਂ ਦੋ ਫਿਲਮਾਂ 'ਆਲ ਦੈਟ ਬਰਿਦਸ' ਅਤੇ 'ਦ ਐਲੀਫੈਂਟ ਵਿਸਪਰਸ' ਨੂੰ ਵੀ ਦਸਤਾਵੇਜ਼ੀ ਫੀਚਰ ਫਿਲਮ ਸ਼੍ਰੇਣੀ ਵਿੱਚ ਸ਼ਾਰਟਲਿਸਟ ਕੀਤਾ ਗਿਆ ਹੈ।

ਹੋਰ ਪੜ੍ਹੋ : ਹਰਭਜਨ ਮਾਨ ਦੀ ਧੀ ਨੇ ਹਾਸਿਲ ਕੀਤੀ ਇਹ ਉਪਲਬਧੀ, ਮਾਂ ਹਰਮਨ ਮਾਨ ਨੇ ਬੇਟੀ ਨੂੰ ਦਿੱਤੀ ਵਧਾਈ

RRR's Naatu Naatu Make It To Shortlist image source: Instagram

ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਈ ਫਿਲਮ 'ਆਰਆਰਆਰ' ਨੂੰ ਆਸਕਰ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਹ ਫ਼ਿਲਮ ਅਗਲੇ ਮਹੀਨੇ ਗੋਲਡਨ ਗਲੋਬਜ਼ ਵਿੱਚ ਦੋ ਪੁਰਸਕਾਰਾਂ ਲਈ ਮੁਕਾਬਲਾ ਕਰ ਰਹੀ ਹੈ, ਸਰਬੋਤਮ ਗੈਰ-ਅੰਗਰੇਜ਼ੀ ਫ਼ਿਲਮ ਅਤੇ 'ਨਾਟੂ ਨਾਟੂ' ਸਰਬੋਤਮ ਮੂਲ ਗੀਤ ਲਈ।

image source: Instagram

ਇਸ ਦੌਰਾਨ ਫ਼ਿਲਮ 'ਆਰਆਰਆਰ' ਦੇ ਮੇਕਰਸ ਨੇ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। RRR ਫ਼ਿਲਮ ਅਕਾਊਂਟ ਤੋਂ ਟਵੀਟ ਕੀਤਾ ਗਿਆ, 'ਨਾਟੂ ਨਾਟੂ ਅਕੈਡਮੀ ਐਵਾਰਡਜ਼ ਲਈ ਸ਼ਾਰਟਲਿਸਟ ਕੀਤਾ ਗਿਆ ਪਹਿਲਾ ਭਾਰਤੀ ਗੀਤ ਬਣ ਗਿਆ ਹੈ। ਇਸ ਯਾਤਰਾ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਰਹਿਣ ਲਈ ਧੰਨਵਾਦ। ਤੁਹਾਨੂੰ ਦੱਸ ਦੇਈਏ ਕਿ ਐਸਐਸ ਰਾਜਾਮੌਲੀ ਦੀ ਫ਼ਿਲਮ RRR ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਫ਼ਿਲਮ ਨੇ ਦੁਨੀਆ ਭਰ 'ਚ 1100 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ।

Image Source : Instagram

 

View this post on Instagram

 

A post shared by RRR Movie (@rrrmovie)

You may also like