ਬਿੱਗ ਬਾਸ ਮਗਰੋਂ ਹੁਣ ਖਤਰੋਂ ਕੇ ਖਿਲਾੜੀ 'ਚ ਨਜ਼ਰ ਆਵੇਗੀ ਰੁਬੀਨਾ ਦਿਲੈਕ, ਕਿਹਾ ਹਰ ਚੁਣੌਤੀ ਲਈ ਹਾਂ ਤਿਆਰ

Written by  Pushp Raj   |  May 04th 2022 04:40 PM  |  Updated: May 04th 2022 04:40 PM

ਬਿੱਗ ਬਾਸ ਮਗਰੋਂ ਹੁਣ ਖਤਰੋਂ ਕੇ ਖਿਲਾੜੀ 'ਚ ਨਜ਼ਰ ਆਵੇਗੀ ਰੁਬੀਨਾ ਦਿਲੈਕ, ਕਿਹਾ ਹਰ ਚੁਣੌਤੀ ਲਈ ਹਾਂ ਤਿਆਰ

ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ ਬਿੱਗ ਬੌਸ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਉਣ ਵਾਲੀ ਅਦਾਕਾਰਾ ਰੁਬੀਨਾ ਦਿਲੈਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਸਟਾਈਲ ਅਤੇ ਫੈਸ਼ਨ ਲਈ ਵੀ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ। ਬਿੱਗ ਬੌਸ ਤੋਂ ਬਾਅਦ ਰੁਬੀਨਾ ਇੱਕ ਵਾਰ ਫਿਰ ਲੋਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਉਹ ਜਲਦ ਹੀ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਨਜ਼ਰ ਆਵੇਗੀ।

ਬਰਾਂ ਮੁਤਾਬਕ ਰੁਬੀਨਾ ਦਿਲੈਕ 'ਖਤਰੋਂ ਕੇ ਖਿਲਾੜੀ 12' ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੁਬੀਨਾ ਬਿੱਗ ਬੌਸ 14 ਦੀ ਵਿਨਰ ਵੀ ਰਹਿ ਚੁੱਕੀ ਹੈ।

ਰੁਬੀਨਾ ਦਿਲੈਕ 'ਖਤਰੋਂ ਕੇ ਖਿਲਾੜੀ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਸ ਦੌਰਾਨ ਰੁਬੀਨਾ ਨੇ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ 'ਚ ਕਈ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ, ਜਿਸ ਕਾਰਨ ਉਹ ਮਜ਼ਬੂਤ ​​ਹੋਈ ਹੈ ਅਤੇ ਹੁਣ ਮੈਂ 'ਖਤਰੋਂ ਕੇ ਖਿਲਾੜੀ' 'ਚ ਆਉਣ ਲਈ ਬਹੁਤ ਉਤਸ਼ਾਹਿਤ ਹਾਂ।

ਰੁਬੀਨਾ ਦਿਲੈਕ ਨੇ ਅੱਗੇ ਕਿਹਾ- ਮੈਨੂੰ ਭਰੋਸਾ ਹੈ ਕਿ ਰੋਹਿਤ ਸ਼ੈੱਟੀ ਦੇ ਮਾਰਗਦਰਸ਼ਨ ਵਿੱਚ ਮੈਂ ਜੋ ਵੀ ਆਪਣੇ ਲਈ ਤੈਅ ਕੀਤਾ ਹੈ, ਮੈਂ ਇਸ ਨੂੰ ਹਾਸਲ ਕਰਨ ਦੀ ਉਮੀਦ ਕਰਦੀ ਹਾਂ। ਉਸ ਨੇ ਕਿਹਾ- ਮੈਂ ਚਾਹੁੰਦੀ ਹਾਂ ਕਿ ਫੈਨਜ਼ ਮੇਰੇ ਨਾਲ ਰਹਿਣ ਅਤੇ ਮੇਰੀ ਨਵੀਂ ਕੋਸ਼ਿਸ਼ ਵਿੱਚ ਮੇਰਾ ਸਮਰਥਨ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਾਰੇ ਫੈਨਜ਼ ਨੂੰ ਪਿਆਰ ਦਿੱਤਾ ਹੈ।

ਹੋਰ ਪੜ੍ਹੋ : ਬ੍ਰੇਕਅਪ ਦੀਆਂ ਖਬਰਾਂ ਵਿਚਾਲੇ, ਸਲਮਾਨ ਖਾਨ ਦੀ ਈਦ ਪਾਰਟੀ 'ਚ ਇੱਕਠੇ ਨਜ਼ਰ ਆਏ ਸਿਧਾਰਥ ਮਲੋਹਤਰਾ ਤੇ ਕਿਆਰਾ ਅਡਵਾਨੀ

ਦਿਲਚਸਪ ਗੱਲ ਇਹ ਹੈ ਕਿ ਰੁਬੀਨਾ ਦਿਲੈਕ ਦੇ ਪਤੀ ਅਭਿਨਵ ਸ਼ੁਕਲਾ ਇਸ ਰਿਐਲਿਟੀ ਸ਼ੋਅ ਦੇ 11ਵੇਂ ਸੀਜ਼ਨ ਦਾ ਹਿੱਸਾ ਸਨ। ਖਤਰੋਂ ਕੇ ਖਿਲਾੜੀ ਅਮਰੀਕੀ ਸੀਰੀਜ਼ ਫੀਅਰ ਫੈਕਟਰ ਦੇ ਫਾਰਮੈਟ 'ਤੇ ਆਧਾਰਿਤ ਹੈ। ਇਸ ਦਾ ਪਹਿਲਾਂ ਸੋਨੀ ਟੀਵੀ 'ਤੇ ਪ੍ਰੀਮੀਅਰ ਹੋਇਆ ਅਤੇ ਬਾਅਦ ਵਿੱਚ ਕਲਰਜ਼ ਚੈਨਲ 'ਤੇ ਮੁੜ ਲਾਂਚ ਕੀਤਾ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network