ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਨਾਲ ਸਾਂਝਾ ਕੀਤਾ ਵੀਡੀਓ

written by Shaminder | November 02, 2022 02:43pm

ਰੁਪਿੰਦਰ ਹਾਂਡਾ (Rupinder Handa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਾਇਕਾ ਸਿੱਧੂ ਮੂਸੇਵਾਲਾ (Sidhu Moose Wala) ਦੀ ਮਾਂ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰੁਪਿੰਦਰ ਹਾਂਡਾ ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ।

Our governments are doing nothing, says Sidhu Moose Wala's mother Charan Kaur

ਹੋਰ ਪੜ੍ਹੋ : ਸਤਿੰਦਰ ਸੱਤੀ ਨੇ ਦੱਸੀਆਂ ਪੰਜਾਬੀਆਂ ਦੀਆਂ ਉਹ ਆਦਤਾਂ ਜਿਨ੍ਹਾਂ ਕਾਰਨ ਵੱਧਦਾ ਹੈ ਭਾਰ, ਵੇਖੋ ਵੀਡੀਓ

ਵੀਡੀਓ ਦੇ ਬੈਕਗਰਾਊਂਡ ‘ਚ ਇੱਕ ਵਾਇਸ ਓਵਰ ਵੀ ਚੱਲ ਰਿਹਾ ਹੈ । ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਕਦੇ ਕਦੇ ਮੈਂ ਉਨ੍ਹਾਂ ਆਪਣਿਆਂ ਦਾ ਧੰਨਵਾਦੀ ਹੋ ਜਾਂਦਾ ਹਾਂ । ਜਿਨ੍ਹਾਂ ਨੇ ਮੇਰੀ ਜ਼ਿੰਦਗੀ ‘ਚ ਆ ਕੇ ਮੈਨੂੰ ਇਹ ਦੱਸਿਆ ਕਿ ਜ਼ਿੰਦਗੀ ‘ਚ ਕੋਈ ਵੀ ਆਪਣਾ ਨਹੀਂ ਹੁੰਦਾ’।

Rupinder Handa , image Source : Youtube

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਅੱਜ ਦਾ ਕੋਰਾ ਸੱਚ’ । ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ ।

'Tagde ho jao veero hun', Rupinder Handa pens note seeking justice for Sidhu Moose Wala Image Source: instagram

ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਹਾਲੇ ਤੱਕ ਇਸ ਕਤਲ ਮਾਮਲੇ ‘ਚ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲ ਸਕੀ ਹੈ । ਇਸ ਮਾਮਲੇ ‘ਚ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ ।

You may also like