ਬਾਪੂ ਕੰਧਾਂ ਕਰਵਾਉਂਦਾ ਫਿਰੇ ਉੱਚੀਆਂ, ਧੀ ਨੱਚੇ ਟਿਕਟੌਕ ‘ਤੇ, ਸਾਬ ਪਨਗੋਟਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

Written by  Shaminder   |  July 01st 2020 01:03 PM  |  Updated: July 01st 2020 01:03 PM

ਬਾਪੂ ਕੰਧਾਂ ਕਰਵਾਉਂਦਾ ਫਿਰੇ ਉੱਚੀਆਂ, ਧੀ ਨੱਚੇ ਟਿਕਟੌਕ ‘ਤੇ, ਸਾਬ ਪਨਗੋਟਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

ਗਾਇਕ ਅਤੇ ਗੀਤਕਾਰ ਸਾਬ ਪਨਗੋਟਾ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਹਾਲਤ ਨੂੰ ਬਿਆਨ ਕਰ ਰਹੇ ਨੇ ।ਜਿਸ ‘ਚ ਉਹ ਕਹਿ ਰਹੇ ਨੇ ਕਿ ਪਿਤਾ ਆਪਣੀਆਂ ਧੀਆਂ ਦੀ ਇੱਜ਼ਤ ਦੀ ਖਾਤਿਰ ਘਰ ਦੀਆਂ ਕੰਧਾਂ ਉੱਚੀਆਂ ਕਰਵਾਉਂਦੇ ਨੇ ਪਰ ਧੀ ਟਿਕਟੌਕ ‘ਤੇ ਨੱਚਦੀ ਹੈ ।

https://www.facebook.com/saabpangotaoffical/videos/311093396590456/

ਉਨ੍ਹਾਂ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸਾਬ ਪਨਗੋਟਾ ਅਜਿਹੇ ਗੀਤਕਾਰ ਹਨ ਜਿਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਹਨ ਅਤੇ ਉਨ੍ਹਾਂ ਵੱਲੋਂ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । ਪਰ ਸਾਬ ਪਨਗੋਟਾ ਕਦੇ ਵੀ ਓਨੀ ਪ੍ਰਸਿੱਧੀ ਨਹੀਂ ਮਿਲੀ ਜਿੰਨੀ ਕਿ ਮਿਲਣੀ ਚਾਹੀਦੀ ਸੀ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਸਾਫ਼ ਸੁਥਰੀ ਲੇਖਣੀ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਦਾ ਹਾਲ ਹੀ ‘ਚ ਸਾਂਝਾ ਕੀਤਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network