ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ ’ਤੇ ਦੇਖੋ ਫ਼ਿਲਮ ‘ਸਾਲਗਿਰਾ’

written by Rupinder Kaler | January 04, 2020

ਪੀਟੀਸੀ ਬਾਕਸ ਆਫ਼ਿਸ ’ਤੇ ਹਰ ਵਾਰ ਤੁਹਾਨੂੰ ਨਵੀਆਂ ਕਹਾਣੀਆਂ ਦਿਖਾਈਆ ਜਾਂਦੀਆਂ ਹਨ । ਪਰ ਇਹਨਾਂ ਕਹਾਣੀਆਂ ਵਿੱਚ ਬਹੁਤ ਸਾਰੀਆਂ ਕਹਾਣੀਆਂ ਖ਼ਾਸ ਹੁੰਦੀਆਂ ਹਨ ਜਿਹਨਾਂ ਨੂੰ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ । ਅਜਿਹੀ ਹੀ ਇੱਕ ਕਹਾਣੀ ਹੈ ਫ਼ਿਲਮ ‘ਸਾਲਗਿਰਾ’ ਜਿਹੜੀ ਕਿ ਬਹੁਤ ਹੀ ਖ਼ਾਸ ਹੈ ਕਿਉਂਕਿ ਇਹ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ ।

ਇਸ ਫ਼ਿਲਮ ਵਿੱਚ ਨਵੀਂ ਪੀੜ੍ਹੀ ਦੀ ਸੋਚ ਤੇ ਪੁਰਾਣੀ ਪੀੜ੍ਹੀ ਦੀ ਸੋਚ ਦੇ ਟਕਰਾਅ ਨੂੰ ਬਿਆਨ ਕੀਤਾ ਗਿਆ ਹੈ । ਐੱਮ. ਹੁੰਦਲ ਦੀ ਲਿਖੀ ਤੇ ਡਾਇਰੈਕਟ ਕੀਤੀ ਫ਼ਿਲਮ ਦੀ ਕਹਾਣੀ ਉਸ ਪ੍ਰੇਮੀ ਜੋੜੀ ਦੇ ਆਲੇ ਦੁਆਲੇ ਘੁੰਮਦੀ ਹੈ ਜਿਹੜੇ ਆਪਣੇ ਪਿਆਰ ਨੂੰ ਬਚਾਉਣ ਲਈ ਇੱਕ ਦੂਜੇ ਨਾਲ ਵਿਆਹ ਤਾਂ ਕਰਵਾ ਲੈਂਦੇ ਹਨ । ਪਰ ਇਸ ਰਿਸ਼ਤੇ ਨੂੰ ਉਹਨਾਂ ਦੇ ਮਾਪੇ ਅਪਨਾਉਂਦੇ ਨਹੀਂ ।

[embed]https://www.facebook.com/ptcpunjabi/videos/2473592262766980/?v=2473592262766980[/embed]

ਇਸ ਸਭ ਕਰਕੇ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਮੁਸ਼ਕਿਲਾਂ ਦਾ ਇਹ ਪ੍ਰੇਮੀ ਜੋੜੀ ਕਿਸ ਤਰ੍ਹਾਂ ਸਾਹਮਣਾ ਕਰਦੀ ਹੈ ਇਹ ਜਾਨਣ ਲਈ ਦੇਖੋ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ ’ਤੇ ਫ਼ਿਲਮ ‘ਸਾਲਗਿਰਾ’ 10 ਜਨਵਰੀ ਰਾਤ 6.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

0 Comments
0

You may also like