ਮਰਹੂਮ ਗਾਇਕ ਸਾਬਰਕੋਟੀ ਦੇ ਬੇਟੇ ਐਲੇਕਸ ਕੋਟੀ ਵੀ ਹਨ ਸੁਰਾਂ ਦੇ ਸੁਰੀਲੇ,25 ਤਰੀਕ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ ਐਲੇਕਸ ਨੂੰ 

Reported by: PTC Punjabi Desk | Edited by: Shaminder  |  April 10th 2019 02:08 PM |  Updated: April 10th 2019 02:08 PM

ਮਰਹੂਮ ਗਾਇਕ ਸਾਬਰਕੋਟੀ ਦੇ ਬੇਟੇ ਐਲੇਕਸ ਕੋਟੀ ਵੀ ਹਨ ਸੁਰਾਂ ਦੇ ਸੁਰੀਲੇ,25 ਤਰੀਕ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ ਐਲੇਕਸ ਨੂੰ 

ਗਾਇਕ ਸਾਬਰਕੋਟੀ ਦੇ ਪੁੱਤਰ ਐਲੇਕਸ ਕੋਟੀ ਵੀ ਆਪਣੇ ਪਿਤਾ ਵਾਂਗ ਸੁਰਾਂ ਦੇ ਸਰਤਾਜ ਹਨ । ਉਨ੍ਹਾਂ ਨੇ ਵੀ ਕਈ ਹਿੱਟ ਗੀਤ ਗਾਏ ਨੇ । ਐਲੇਕਸ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਸਾਬਰਕੋਟੀ ਤੋਂ ਹੀ ਮਿਲੀ ।

ਹੋਰ ਵੇਖੋ:ਸਾਬਰ ਕੋਟੀ ਦੇ ਬੇਟੇ ਦਾ ਗਾਣਾ ਸੁਣਕੇ ਫੁੱਟ-ਫੁੱਟ ਕੇ ਰੋਈਂ ਗੁਰਲੇਜ਼ ਅਖਤਰ, ਦੇਖੋ ਵੀਡਿਓ

https://www.youtube.com/watch?v=GS9JFDmVei8

ਐਲੇਕਸ ਕੋਟੀ ਨੇ ਵਫ਼ਾਵਾਂ,ਆਕੜ ਸਣੇ ਕਈ ਗੀਤ ਗਾਏ ਨੇ । ਗਾਇਕ ਐਲੇਕਸ ਕੋਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਇੱਕ ਤਰੀਕ ਕਦੇ ਵੀ ਨਹੀਂ ਭੁੱਲੇਗੀ ਅਤੇ ਕਿਉਂਕਿ ਇਹ ਤਰੀਕ ਹੀ ਅਜਿਹੀ ਹੈ ਜਿਸਦਾ ਉਨ੍ਹਾਂ ਦੀ ਜ਼ਿੰਦਗੀ 'ਚ ਖ਼ਾਸ ਮਹੱਤਵ ਹੈ, ਇਸੇ ਤਰੀਕ ਨੂੰ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ ਸੀ ।

ਹੋਰ ਵੇਖੋ:ਸਾਬਰ ਕੋਟੀ ਨੇ ਨੌਂ ਸਾਲ ਦੀ ਉਮਰ ‘ਚ ਕਰਨੇ ਸ਼ੂਰੂ ਕੀਤੇ ਸਨ ਸਟੇਜ਼ ਸ਼ੋਅ, ਪਰ ਮੌਤ ਦਾ ਰਿਹਾ ਇਹ ਵੱਡਾ ਕਾਰਨ

https://www.youtube.com/watch?v=08L0CzB6Vh0

ਪੱਚੀ ਜਨਵਰੀ ਦੋ ਹਜ਼ਾਰ ਅਠਾਰਾਂ ਨੂੰ ਉਨ੍ਹਾਂ ਦੇ ਪਿਤਾ ਦਾ ਸਾਇਆ ਉਨ੍ਹਾਂ ਦੇ ਸਿਰ ਤੋਂ ਉੱਠ ਗਿਆ ਸੀ ਅਤੇ ਪੱਚੀ ਮਾਰਚ ਨੂੰ ਐਲੇਕਸ ਕੋਟੀ ਦਾ ਜਨਮ ਦਿਨ ਹੁੰਦਾ ਹੈ ਅਤੇ ਪੱਚੀ ਫਰਵਰੀ  ਨੂੰ ਉਨ੍ਹਾਂ ਦਾ ਪਹਿਲਾ ਸੋਲੋ ਸ਼ੋਅ ਸੀ । ਜਿਸ ਕਾਰਨ ਐਲੇਕਸ ਦਾ ਕਹਿਣਾ ਹੈ ਕਿ ਇਹ ਤਰੀਕ ਉਨ੍ਹਾਂ ਦੇ ਮਨ 'ਚ ਉੱਕਰੀ ਹੋਈ ਹੈ ਜਿਸ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network