ਸਚਿਨ ਅਹੂਜਾ ਨੇ ਲਾਈਵ ਹੋ ਕੇ ਵੋਇਸ ਆਫ਼ ਪੰਜਾਬ ਛੋਟਾ ਚੈਂਪ 5 ਬਾਰੇ ਕਿੱਤੀ ਗੱਲਬਾਤ

Written by  Gourav Kochhar   |  June 06th 2018 10:48 AM  |  Updated: June 06th 2018 10:48 AM

ਸਚਿਨ ਅਹੂਜਾ ਨੇ ਲਾਈਵ ਹੋ ਕੇ ਵੋਇਸ ਆਫ਼ ਪੰਜਾਬ ਛੋਟਾ ਚੈਂਪ 5 ਬਾਰੇ ਕਿੱਤੀ ਗੱਲਬਾਤ

ਪੀ.ਟੀ.ਸੀ ਨੈੱਟਵਰਕ ਦੀ ਖਾਸ ਪੇਸ਼ਕਸ਼ ਅਤੇ ਸੱਭ ਤੋਂ ਪਸਦੀਂਦਾ ਪ੍ਰੋਗਰਾਮ ਵੋਇਸ ਆਫ ਪੰਜਾਬ ਇਕ ਇਸ ਤਰਾਂ ਦਾ ਮੰਚ ਹੈ ਜੋ ਪੰਜਾਬੀ ਸੰਗੀਤ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਦੇ ਹੋਏ ਆਉਣ ਵਾਲੇ ਨਵੇਂ ਚਿਹਰਿਆਂ ਅਤੇ ਬੇਸ਼ੁਮਾਰ ਟੈਲੇਂਟ ਨੂੰ ਉਚਾਇਆਂ ਦੀਆਂ ਮੰਜਿਲਾਂ ਤੇ ਪਹੁੰਚਾਉਂਦੇ ਹੈ | ਇਸ ਤੋਂ ਪਹਿਲਾਂ ਇਸ ਖਾਸ ਪ੍ਰੋਗਰਾਮ ਦੇ ਚਾਰ ਸੀਜਨ ਦਰਸ਼ਕ ਦੇਖ ਚੁੱਕੇ ਹਨ ਜਿਹਨਾਂ ਨੂੰ ਵਰਲਡ ਵਾਈਡ ਜਨਤਾ ਨੇ ਬੇਹੱਦ ਪਿਆਰ ਦਿੱਤਾ ਸੀ ਤੇ ਹੁਣ ਵੋਇਸ ਆਫ ਪੰਜਾਬ ਛੋਟਾ ਚੈਂਪ ਦਾ ਨਵਾਂ ਸੀਜਨ - ਸੀਜਨ 5 ਸ਼ੁਰੂ ਹੋ ਚੁੱਕਾ ਹੈ| ਸ਼ੋਅ ਦੇ ਜੱਜ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ Sachin Ahuja ਨੇ ਸ਼ੋਅ ਬਾਰੇ ਦਰਸ਼ਕਾਂ ਨਾਲ ਖਾਸ ਗੱਲਬਾਤ ਕੀਤੀ ਫੇਸਬੁੱਕ ਤੇ ਲਾਇਵ ਜਾ ਕੇ |

sachin ahuja

ਸੱਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਰਿਆਂ ਦਾ ਪਿਆਰ ਭਰਿਆ ਸਵਾਗਤ ਕੀਤਾ ਅਤੇ ਆਪਣੇ ਫੈਨਸ ਨਾਲ ਕਾਫੀ ਲੰਬੇ ਸਮੇਂ ਤਕ ਰੂਬਰੂ ਹੁੰਦੇ ਰਹੇ | ਆਪਣੇ ਲਾਈਵ ਦੌਰਾਨ ਉਹਨਾਂ ਨੇ ਇਸ ਪੋਸਟ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਦੀ ਬੇਨਤੀ ਕੀਤੀ ਤਾਂ ਕਿ ਸੱਭ ਇਸ ਖਾਸ ਪ੍ਰੋਗਰਾਮ ਦਾ ਆਨੰਦ ਮਾਨ ਸਕਣ | ਉਹਨਾਂ ਜਾਣਕਾਰੀ ਦਿਤੀ ਕਿ ਪ੍ਰੋਗਰਾਮ ਦੌਰਾਨ ਕਈ ਵੱਡੇ ਵੱਡੇ ਕਲਾਕਾਰ ਆਪਣੀ ਹਾਜਰੀ ਦੇਣਗੇ ਅਤੇ ਕੁੱਲ ਮਿਲਾ ਕੇ ਸ਼ੋਅ ਦੌਰਾਨ ਪੂਰੇ ਨਜ਼ਾਰੇ ਰਹਿਣਗੇ | ਉਹਨਾਂ ਦੱਸਿਆ ਕਿ ਇਸ ਵਾਰ ਦਾ ਸੀਜ਼ਨ ਸੱਭ ਤੋਂ ਵੱਧ ਮਜ਼ੇਦਾਰ ਰਹੇਗਾ | ਆਪਣੇ ਨਵਾਂ ਗਾਣੇ ਬਾਰੇ ਵੀ ਉਹਨਾਂ ਨੇ ਜਿਕਰ ਕੀਤਾ ਜਿਸ ਬਾਰੇ ਉਹ ਇਕ ਦੋ ਦਿਨ ਚ ਜਾਣਕਾਰੀ ਦੇਣਗੇ |

https://www.facebook.com/thesachinahuja/videos/10156600144464052/

ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਾਣੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ Sachin Ahuja, ਮਸ਼ਹੂਰ ਗਾਇਕਾ ਮਿਸ ਪੂਜਾ Miss Pooja , ਅਤੇ ਸੁਰ ਸਰਤਾਜ ਕੰਠ ਕਲੇਰ ਅਤੇ ਇੰਦਰਜੀਤ ਨਿੱਕੂ ਇਸ ਵਾਰ ਦੇ ਜੱਜ ਹਨ |

sachin ahuja

Written By: Rajan Sharma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network