ਮਾਂ ਦੀ ਮੌਤ ਤੋਂ ਬਾਅਦ ਫੁੱਟ-ਫੁੱਟ ਕੇ ਰੋਈ ਰਾਖੀ ਸਾਵੰਤ, ਕਿਹਾ- 'ਮਾਂ ਮਰ ਗਈ ਸਲਮਾਨ ਭਾਈ'

Written by  Lajwinder kaur   |  January 29th 2023 09:39 AM  |  Updated: January 29th 2023 09:46 AM

ਮਾਂ ਦੀ ਮੌਤ ਤੋਂ ਬਾਅਦ ਫੁੱਟ-ਫੁੱਟ ਕੇ ਰੋਈ ਰਾਖੀ ਸਾਵੰਤ, ਕਿਹਾ- 'ਮਾਂ ਮਰ ਗਈ ਸਲਮਾਨ ਭਾਈ'

Rakhi Sawant's mother dies: ਅਦਾਕਾਰਾ ਰਾਖੀ ਸਾਵੰਤ ਦੀ ਮਾਂ ਜਯਾ ਭੇੜਾ ਦਾ ਐਂਡੋਮੈਟਰੀਅਲ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਰਾਖੀ ਦੀ ਮਾਂ ਜਯਾ ਨੇ ਸ਼ਨੀਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਮਾਂ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਦੀ ਹਾਲਤ ਖਰਾਬ ਹੈ ਅਤੇ ਉਹ ਫੁੱਟ-ਫੁੱਟ ਕੇ ਰੋ ਰਹੀ ਹੈ। ਸੋਸ਼ਲ ਮੀਡੀਆ 'ਤੇ ਰਾਖੀ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ, ਅਜਿਹੇ 'ਚ ਇੱਕ ਵੀਡੀਓ 'ਚ ਰਾਖੀ ਸਾਵੰਤ ਸਲਮਾਨ ਖ਼ਾਨ ਨੂੰ ਯਾਦ ਕਰਦੀ ਨਜ਼ਰ ਆ ਰਹੀ ਹੈ।

rakhi crying image source: Instagram

ਹੋਰ ਪੜ੍ਹੋ : ਡਿਪਟੀ ਵੋਹਰਾ ਦੀ ਮ੍ਰਿਤਕ ਦੇਹ ਦੇਖ ਕੇ ਫੁੱਟ-ਫੁੱਟ ਰੋਂਦੇ ਨਜ਼ਰ ਆਏ ਰਣਜੀਤ ਬਾਵਾ, ਤਸਵੀਰਾਂ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ

rakhi sawant mother death image source: Instagram

ਪਪਰਾਜ਼ੀ ਵਰਿੰਦਰ ਚਾਵਲਾ ਨੇ ਇੰਸਟਾਗ੍ਰਾਮ 'ਤੇ ਰਾਖੀ ਦਾ ਇਕ ਭਾਵੁਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਰਾਖੀ ਸਾਵੰਤ ਰੋਂਦੀ ਹੋਈ ਨਜ਼ਰ ਆ ਰਹੀ ਹੈ। ਰਾਖੀ ਐਂਬੂਲੈਂਸ ਵੱਲ ਦੇਖਦੀ ਹੈ ਅਤੇ ਫਿਰ ਰੋਂਦੀ ਹੋਈ ਕਹਿੰਦੀ ਹੈ- 'ਭਾਈ, ਮਾਂ ਮਰ ਗਈ ਭਾਈ..., ਸਲਮਾਨ ਭਾਈ’। ਰਾਖੀ ਦੇ ਇਸ ਔਖੇ ਸਮੇਂ 'ਚ ਉਸ ਦਾ ਪਤੀ ਆਦਿਲ ਉਸ ਦੇ ਨਾਲ ਨਹੀਂ ਨਜ਼ਰ ਆਇਆ ਅਤੇ ਉਹ ਕਹਿੰਦੀ ਹੈ- 'ਆਦਿਲ ਕਿੱਥੇ ਹੈ।' ਇਸ ਤੋਂ ਬਾਅਦ ਰਾਖੀ ਥੋੜ੍ਹੀ ਜਿਹੀ ਸ਼ਾਂਤ ਹੋ ਜਾਂਦੀ ਹੈ ਅਤੇ ਫਿਰ ਰੋਂਦੀ ਹੋਈ ਕਹਿੰਦੀ ਹੈ- 'ਆਦਿਲ ਕਿੱਥੇ ਹੈ, ਆਦਿਲ ਕਿੱਥੇ ਹੈ?'

rakhi with mother image source: Instagram

ਤੁਹਾਨੂੰ ਦੱਸ ਦੇਈਏ ਕਿ ਕ੍ਰਿਟਿਕੇਅਰ ਏਸ਼ੀਆ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਰਿਸਰਚ ਸੈਂਟਰ, ਜੁਹੂ, ਮੁੰਬਈ ਦੇ ਨਿਰਦੇਸ਼ਕ ਅਤੇ ਸਾਹ ਰੋਗ ਮਾਹਿਰ ਦੀਪਕ ਨਾਮਜੋਸ਼ੀ ਨੇ ਦੱਸਿਆ ਕਿ ਜਯਾ ਨੇ ਸ਼ਨੀਵਾਰ ਰਾਤ ਕਰੀਬ 9 ਵਜੇ ਆਖਰੀ ਸਾਹ ਲਿਆ। ਨਮਜੋਸ਼ੀ ਨੇ ਪੀਟੀਆਈ ਨੂੰ ਦੱਸਿਆ, "ਰਾਖੀ ਸਾਵੰਤ ਦੀ ਮਾਂ ਨੂੰ ਪੜਾਅ IV ਐਂਡੋਮੈਟਰੀਅਲ ਕੈਂਸਰ ਸੀ ਜੋ ਦਿਮਾਗ, ਫੇਫੜਿਆਂ ਅਤੇ ਜਿਗਰ ਵਿੱਚ ਫੈਲ ਗਿਆ ਸੀ। ਉਨ੍ਹਾਂ ਨੂੰ ਕਰੀਬ ਡੇਢ ਕੁ ਦਿਨ ਪਹਿਲਾਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਦਾ ਪਹਿਲਾਂ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਇੱਥੇ ਰੈਫਰ ਕਰ ਦਿੱਤਾ ਗਿਆ ਸੀ’।

rakhi sawant mother no more image source: Instagram

 

View this post on Instagram

 

A post shared by @varindertchawla

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network