
Kareena Kapoor Khan jets off for holidays with family: ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਜੋ ਕਿ 20 ਦਸੰਬਰ ਨੂੰ ਆਪਣੇ ਵੱਡੇ ਬੇਟੇ ਤੈਮੂਰ ਦਾ ਛੇਵਾਂ ਜਨਮਦਿਨ ਸੈਲੀਬ੍ਰੇਟ ਕਰਨਗੇ। ਹੁਣ ਪੂਰਾ ਪਰਿਵਾਰ ਛੁੱਟੀਆਂ ਮਨਾਉਣ ਲਈ ਰਵਾਨਾ ਹੋ ਗਿਆ ਹੈ।

ਬਾਲੀਵੁੱਡ ਦਾ ਪਾਵਰ ਕਪਲ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਜੋ ਆਪਣੀ ਪ੍ਰੋਫੈਸ਼ਨਲ ਲਾਈਫ ਦਾ ਸੰਤੁਲਨ ਬਣਾਈ ਰੱਖਣ ਦੇ ਨਾਲ-ਨਾਲ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਚੰਗੀ ਤਰ੍ਹਾਂ ਮੈਨੇਜ ਕਰਦੇ ਹਨ। ਹੁਣ ਇਹ ਜੋੜਾ ਇੱਕ ਵਾਰ ਫਿਰ ਆਪਣੇ ਦੋ ਬੱਚਿਆਂ ਨਾਲ ਕਿਤੇ ਘੁੰਮਦੇ ਜਾਂਦੇ ਹੋਏ ਦੇਖਿਆ ਗਿਆ ਹੈ।

ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਆਪਣੇ ਬੱਚਿਆਂ ਜੇਹ ਅਤੇ ਤੈਮੂਰ ਨਾਲ ਦੇਖਿਆ ਗਿਆ।
ਆਉਣ ਵਾਲੀ 20 ਦਸੰਬਰ ਨੂੰ ਉਨ੍ਹਾਂ ਦਾ ਵੱਡਾ ਬੇਟਾ ਤੈਮੂਰ 6 ਸਾਲ ਦਾ ਹੋਣ ਜਾ ਰਿਹਾ ਹੈ। ਅਜਿਹੇ 'ਚ ਇਹ ਕਿਵੇਂ ਹੋ ਸਕਦਾ ਹੈ ਕਿ ਪੂਰਾ ਪਰਿਵਾਰ ਮਿਲ ਕੇ ਛੁੱਟੀਆਂ ਨਾ ਮਨਾਵੇ। ਪਰ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਪਰਿਵਾਰ ਤੈਮੂਰ ਦਾ ਜਨਮਦਿਨ ਲਈ ਕਿਹੜੀ ਜਗ੍ਹਾ ਗਏ ਹਨ।

ਦੱਸ ਦਈਏ ਹਾਲ ਵਿੱਚ ਕਰੀਨਾ ਨੇ ਮੁੰਬਈ ਵਿੱਚ ਤੈਮੂਰ ਦਾ ਜਨਮਦਿਨ ਸੈਲੀਬ੍ਰੇਸ਼ਨ ਪਹਿਲਾਂ ਹੀ ਕਰ ਦਿੱਤਾ ਸੀ। ਜਿਸ ਵਿੱਚ ਤੈਮੂਰ ਦੇ ਦੋਸਤ ਸ਼ਾਮਿਲ ਹੋਏ ਸਨ। ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।