ਸੈਫ ਅਲੀ ਖ਼ਾਨ ਪਦਮ ਸ਼੍ਰੀ ਅਵਾਰਡ ਕਰਨਾ ਚਾਹੁੰਦੇ ਹਨ ਵਾਪਸ, ਇਹ ਹੈ ਵੱਡਾ ਕਾਰਨ 

written by Rupinder Kaler | May 14, 2019

ਸੈਫ ਅਲੀ ਖ਼ਾਨ ਨੇ ਇੱਕ ਸ਼ੋਅ ਦੌਰਾਨ ਵੱਡਾ ਬਿਆਨ ਦਿੱਤਾ ਹੈ ।ਉਹਨਾਂ ਨੇ ਕਿਹਾ ਕਿ ਉਹ ਪਦਮ ਸ਼੍ਰੀ ਵਾਪਸ ਕਰਨਾ ਚਾਹੁੰਦੇ ਹਨ । ਕਿਉਂਕਿ ਉਹ ਇਸ ਅਵਾਰਡ ਦੇ ਕਾਬਿਲ ਨਹੀਂ ਹਨ । ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਕਿਤੇ ਕਾਬਿਲ ਇਸ ਇੰਡਸਟਰੀ ਵਿੱਚ ਲੋਕ ਹਨ । ਦਰਅਸਲ ਸੈਫ ਅਲੀ ਖ਼ਾਨ ਤੇ ਸੋਸ਼ਲ ਮੀਡੀਆ ਅਕਾਉਂਟ ਤੇ ਕਿਸੇ ਨੇ ਕਮੈਂਟ ਕੀਤਾ ਸੀ ਕਿ ਸੈਫ ਅਲੀ ਖ਼ਾਨ ਲੋਕਾਂ ਨੂੰ ਠੱਗਦੇ ਹਨ ਤੇ ਉਸ ਨੇ ਪਦਮਸ਼੍ਰੀ ਅਵਾਰਡ ਖਰੀਦਿਆ ਹੈ ਤੇ ਉਹ ਇਸ ਦੇ ਕਾਬਿਲ ਨਹੀਂ । https://www.instagram.com/p/BTrtGEWAFHA/ ਇਸ ਕਮੈਂਟ ਦੇ ਜਵਾਬ ਵਿੱਚ ਸੈਫ ਅਲੀ ਖ਼ਾਨ ਨੇ ਕਿਹਾ ਸੀ ਕਿ ਇਸ ਕਮੈਂਟ ਦੀਆਂ ਦੋ ਗੱਲਾਂ ਗਲਤ ਹਨ ਪਹਿਲੀ ਇਹ ਕਿ ਉਸ ਨੇ ਕਦੇ ਵੀ ਕਿਸੇ ਨੂੰ ਠੱਗਿਆ ਨਹੀਂ ਤੇ ਦੂਜੀ ਗੱਲ ਇਹ ਗਲਤ ਹੈ ਕਿ ਉਸ ਨੇ ਪਦਮ ਸ਼੍ਰੀ ਖਰੀਦਿਆ ਹੈ । ਸੈਫ ਨੇ ਇਸ ਦੇ ਜਵਾਬ ਵਿੱਚ ਕਿਹਾ ਹੈ ਕਿ ਪਦਮਸ਼੍ਰੀ ਸਰਕਾਰ ਨੇ ਉਸ ਨੂੰ ਦਿੱਤਾ ਹੈ ਤੇ ਉਸ ਦੀ ਏਨੀਂ ਔਕਾਤ ਨਹੀਂ ਕਿ ਉਹ ਸਰਕਾਰ ਨੂੰ ਖਰੀਦ ਸਕੇ । https://www.instagram.com/p/BTFEo3tg1ip/ ਬਸ ਇਸ ਕਮੈਂਟ ਵਿੱਚ ਇੱਕ ਗੱਲ ਸਹੀ ਹੈ ਕਿ ਉਹ ਇਸ ਅਵਾਰਡ ਦੇ ਕਾਬਿਲ ਨਹੀਂ ਹੈ ਕਿਉਂਕਿ ਇਸ ਦੁਨੀਆਂ ਵਿੱਚ ਉਸ ਤੋਂ ਕਾਬਿਲ ਬਹੁਤ ਲੋਕ ਹਨ ਜਿਹੜੇ ਇਸ ਅਵਾਰਡ ਦੇ ਹੱਕਦਾਰ ਹਨ । https://www.instagram.com/p/BTBn5jhA2IU/

0 Comments
0

You may also like