ਸੱਜਣ ਅਦੀਬ ਦਾ ਨਵਾਂ ਗੀਤ ‘Jodi’ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਪਸੰਦ, ਦੇਖੋ ਵੀਡੀਓ

written by Lajwinder kaur | May 18, 2021 04:30pm

ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਸੱਜਣ ਅਦੀਬ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ਰੋਮਾਂਟਿਕ ਬੀਟ ਵਾਲ ਗੀਤ 'ਜੋੜੀ' ਲੈ ਕੇ ਆਏ ਨੇ। ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਜੋ ਕਿ ਆਪਣੇ ਮਹਿਬੂਬ ਨੂੰ ਪਿਆਰ ਦਾ ਇਜ਼ਹਾਰ ਕਰ ਰਹੀ ਹੈ।

singer sajjan adeeb image source-youtube

ਹੋਰ ਪੜ੍ਹੋ : ਸਚਿਨ ਆਹੂਜਾ ਨੇ ਸਾਂਝੀ ਕੀਤੀ ਇਹ ਅਣਮੁੱਲੀ ਤਸਵੀਰ, ਇੱਕੋ ਫੋਟੋ ਫਰੇਮ ‘ਚ ਨਜ਼ਰ ਆਏ ਦਿੱਗਜ ਗਾਇਕਾ ਆਸ਼ਾ ਭੋਸਲੇ, ਸੁਰ ਸਮਰਾਟ ਚਰਨਜੀਤ ਆਹੂਜਾ ਤੇ ਮਰਹੂਮ ਗਾਇਕ ਸਰਦੂਲ ਸਿਕੰਦਰ

sajan adeb new song jodi out now image source-youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਗੀਤਕਾਰ ਚੰਨ ਅੰਗਰੇਜ਼ ਨੇ ਲਿਖੇ ਨੇ ਤੇ ਸੰਗੀਤ ਦੇ ਨਾਲ ਚਾਰ ਚੰਨ ਲਗਾਇਆ ਹੈ ਦੇਸੀ ਕਰਿਊ ਵਾਲਿਆਂ ਨੇ। ਸੱਜਣ ਅਦੀਬ ਤੇ ਮਾਡਲ Rumman Ahmed ਇਸ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਭਿੰਡਰ ਬੁਰਜ (Bhindder Burj) ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। Leaf Records ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of sajjan adeeb and rumman ahmed image source-youtube

ਜੇ ਗੱਲ ਕਰੀਏ ਗਾਇਕ ਸੱਜਣ ਅਦੀਬ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ‘‘ਲਾਈਏ ਜੇ ਯਾਰੀਆਂ’’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

You may also like