
ਸਲਮਾਨ ਖ਼ਾਨ (Salman khan )ਇੱਕ ਅਜਿਹਾ ਅਦਾਕਾਰ ਹੈ ਜੋ ਆਪਣੇ ਅਫੇਅਰ ਦੇ ਕਾਰਨ ਹਮੇਸ਼ਾ ਹੀ ਚਰਚਾ ‘ਚ ਰਿਹਾ ਹੈ । ਕੋਈ ਸਮਾਂ ਸੀ ਜਦੋਂ ਸਲਮਾਨ ਖ਼ਾਨ ਦਾ ਨਾਮ ਐਸ਼ਵਰਿਆ ਰਾਏ ਦੇ ਨਾਲ ਜੁੜਿਆ ਸੀ । ਪਰ ਵਿਵੇਕ ਓਬਰਾਏ ਦੇ ਨਾਲ ਵੀ ਐਸ਼ਵਰਿਆ ਰਾਏ ਦਾ ਨਾਮ ਜੁੜ ਗਿਆ ਸੀ । ਮੀਡੀਆ ਰਿਪੋਰਟਾਂ ਦੇ ਮੁਤਾਬਕ ਦੋਵੇਂ ਬਹੁਤ ਹੀ ਸੀਰੀਅਸ ਰਿਲੇਸ਼ਨਸ਼ਿਪ ‘ਚ ਸਨ ।ਜਦੋਂ ਇਸ ਗੱਲ ਦਾ ਪਤਾ ਸਲਮਾਨ ਖ਼ਾਨ ਨੂੰ ਲੱਗਿਆ ਤਾਂ ਉਹ ਭੜਕ ਪਏ ।ਜਿਸ ਤੋਂ ਬਾਅਦ ਸਲਮਾਨ ਖ਼ਾਨ ਨੇ ਵਿਵੇਕ ਨੂੰ ਫੋਨ ਕਰਕੇ ਖੂਬ ਖਰੀਆਂ ਖੋਟੀਆਂ ਸੁਣਾਈਆਂ ।

ਹੋਰ ਪੜ੍ਹੋ : ਰਾਖੀ ਸਾਵੰਤ ਨੇ ਕੀਤਾ ਸਲਮਾਨ ਖ਼ਾਨ ਦਾ ਸਮਰਥਨ, ਸਲਮਾਨ ਬਾਰੇ ਆਖੀ ਇਹ ਗੱਲ
ਸਲਮਾਨ ਖ਼ਾਨ ਦੇ ਭਰਾ ਸੋਹੇਲ ਅਤੇ ਅਰਬਾਜ਼ ਖ਼ਾਨ ਦੀ ਵਿਵੇਕ ਓਬਰਾਏ ਦੇ ਨਾਲ ਵਧੀਆ ਦੋਸਤੀ ਸੀ ਅਤੇ ਇਸੇ ਦੇ ਚੱਲਦਿਆਂ ਸੋਹੇਲ ਖ਼ਾਨ ਨੇ ਦੋਵਾਂ ਦੀ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਸੀ । ਪਰ ਦੋਵਾਂ ਦੀ ਗੱਲਬਾਤ ਨਹੀਂ ਬਣੀ ।

ਹੋਰ ਪੜ੍ਹੋ : ਸਲਮਾਨ ਖ਼ਾਨ ਨੇ ਪਾਣੀ ‘ਚ ਇੰਝ ਕੀਤੀ ਮਸਤੀ, ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
ਕਿਹਾ ਜਾਂਦਾ ਹੈ ਕਿ ਸੋਹੇਲ ਖਾਨ ਤਾਂ ਸਲਮਾਨ ਅਤੇ ਵਿਵੇਕ ਵਿਚਾਲੇ ਇਸ ਤਣਾਅ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਸਨ ਪਰ ਇਸ ਦੌਰਾਨ ਵਿਵੇਕ ਨੇ ਅਜਿਹਾ ਕਦਮ ਚੁੱਕਿਆ ਜਿਸ ਨਾਲ ਸਭ ਕੁਝ ਬਦਲ ਗਿਆ।

ਵਿਵੇਕ ਨੇ ਪ੍ਰੈੱਸ ਕਾਨਫਰੰਸ ਰਾਹੀਂ ਸਲਮਾਨ ਖਾਨ ਨਾਲ ਹੋਈ ਲੜਾਈ ਨੂੰ ਜਨਤਕ ਕੀਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਵਿਵੇਕ ਨੂੰ ਫਿਲਮੀ ਭਾਈਚਾਰੇ ਤੋਂ ਦੂਰ ਕਰ ਦਿੱਤਾ ਗਿਆ ਅਤੇ ਇਸ ਦਾ ਉਨ੍ਹਾਂ ਦੇ ਕਰੀਅਰ 'ਤੇ ਵੀ ਬੁਰਾ ਅਸਰ ਪਿਆ।ਵਿਵੇਕ ਓਬਰਾਏ ਦੇ ਕਰੀਅਰ ਤੇ ਏਨਾਂ ਬੁਰਾ ਅਸਰ ਹੋਇਆ ਕਿ ਹੁਣ ਤੱਕ ਉਹ ਫ਼ਿਲਮਾਂ ਤੋਂ ਦੂਰ ਹਨ ਅਤੇ ਕੁਝ ਕੁ ਫ਼ਿਲਮਾਂ ‘ਚ ਹੀ ਨਜ਼ਰ ਆ ਰਹੇ ਹਨ ।
View this post on Instagram