ਸਲਮਾਨ ਖ਼ਾਨ ਨੇ ਪੁਲਿਸ, ਡਾਕਟਰਾਂ ‘ਤੇ ਪੱਥਰ ਵਰਾਉਣ ਵਾਲੇ ਲੋਕਾਂ ‘ਤੇ ਪਾਈਆਂ ਲਾਹਨਤਾਂ, ਵੀਡੀਓ ਸ਼ੇਅਰ ਕਰਕੇ ਦਿੱਤਾ ਇਹ ਦਮਦਾਰ ਸੁਨੇਹਾ, ਦੇਖੋ ਵੀਡੀਓ

written by Lajwinder kaur | April 16, 2020

ਕੋਰੋਨਾ ਵਾਇਰਸ (Coronavirus) ਦੇ ਕਹਿਰ ਨੂੰ ਦੇਖਦੇ ਹੋਏ ਸਲਮਾਨ ਖ਼ਾਨ ਲਗਾਤਾਰ ਇਸ ਮਹਾਂਮਾਰੀ ‘ਤੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਕੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਸਲਮਾਨ ਖ਼ਾਨ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਦੇ ਗਲਿਆਰਿਆਂ ‘ਚ ਖੂਬ ਵਾਇਰਲ ਹੋ ਰਿਹਾ ਹੈ ।

 

View this post on Instagram

 

A post shared by Salman Khan (@beingsalmankhan) on

ਇਸ ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਕਿ ਜ਼ਿੰਦਗੀ ਦਾ ਬਿੱਗ ਬੌਸ ਚੱਲ ਰਿਹਾ ਹੈ । ਉਨ੍ਹਾਂ ਨੇ ਅੱਗੇ ਕਿਹਾ ਕਿ ਬਚਪਨ ‘ਚ ਇਹ ਸਿੱਖਿਆ ਸੀ ਕਿ ਪਰਮਾਤਮਾ ਹਰ ਇਨਸਾਨ ਦੇ ਅੰਦਰ ਹੁੰਦਾ ਹੈ । ਸੋ ਪਰਮਾਤਮਾ ਦੀ ਪ੍ਰਾਥਨਾ ਕਰਨੀ ਹੈ ਤਾਂ ਘਰ ‘ਚ ਬੈਠ ਕੇ ਹੀ ਭਗਵਾਨ ਦੀ ਬੰਦਗੀ ਕਰੋ । ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਸਾਡੀ ਭਲਾਈ ਦੇ ਲਈ ਡਾਕਟਰ, ਪੁਲਿਸ ਤੇ ਨਰਸਾਂ ਦਿਨ ਰਾਤ ਕੰਮ ਕਰ ਰਹੇ ਨੇ ।

ਪਰ ਅੱਗੇ ਉਨ੍ਹਾਂ ਨੇ ਬਹੁਤ ਹੀ ਗੁੱਸੇ ‘ਚ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦੀ ਨਿੰਦਾ ਕੀਤੀ ਜਿਹੜੇ ਪੁਲਿਸ ਤੇ ਡਾਕਟਰਾਂ ‘ਤੇ ਪੱਥਰ ਮਾਰੇ ਰਹੇ ਨੇ । ਪੁਲਿਸ, ਡਾਕਟਰ, ਨਰਸਾਂ ਤੇ ਬੈਂਕ ਕਰਮਚਾਰੀ ਆਪਣੀ ਜਾਨ ਜ਼ੋਖਿਮ ‘ਚ ਪਾ ਕੇ ਸਾਡੀ ਭਲਾਈ ਦੇ ਲਈ ਕੰਮ ਕਰ ਰਹੇ ਨੇ । ਪਰ ਕੁਝ ਜੋਕਰ ਕਰਕੇ ਇਹ ਬਿਮਾਰੀ ਨੂੰ ਫੈਲ ਰਹੇ ਨੇ । ਸੋ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਘਰ ‘ਚ ਰਹਿਣ ਤੇ ਪ੍ਰਸ਼ਾਸਨ ਦਾ ਸਾਥ ਦੇਣ ।

 

View this post on Instagram

 

Setting examples... #IndiaFightsCorona

A post shared by Salman Khan (@beingsalmankhan) on

ਸਲਮਾਨ ਖ਼ਾਨ ਦਾ ਇਹ ਦਮਦਾਰ ਮੈਸੇਜ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ਹੁਣ ਤੱਕ ਦੋ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । ਈਸ਼ਾ ਦਿਓਲ ਨੇ ਵੀ ਕਮੈਂਟ ਕਰਕੇ ਸਲਮਾਨ ਖ਼ਾਨ ਦੀ ਗੱਲ ਦਾ ਸਮਰਥਨ ਕੀਤਾ ਹੈ । ਦੱਸ ਦਈਏ ਸਲਮਾਨ ਖ਼ਾਨ ਆਪਣੀ ਮਾਂ, ਭੈਣਾਂ ਤੇ ਭਤੀਜਿਆਂ ਦੇ ਨਾਲ ਆਪਣੇ ਫਾਰਮ ਹਾਊਸ ‘ਚ ਰਹਿ ਰਹੇ ਨੇ । ਲਾਕਡਾਊਨ ਦੇ ਚੱਲਦੇ ਉਹ ਆਪਣੇ ਪਰਿਵਾਰ ਦੇ ਨਾਲ ਉੱਥੇ ਹੀ ਫਸ ਗਏ । ਪਰ ਉਹ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ ।

You may also like