
ਸਲਮਾਨ ਖਾਨ ਅਤੇ ਉਹਨਾਂ ਦੇ ਭਰਾਵਾਂ ਨੇ ਇਸ ਤਰਾਂ ਮਨਾਇਆ ਕ੍ਰਿਸਮਸ ਦਾ ਜਸ਼ਨ , ਦੇਖੋ ਵੀਡੀਓ : ਸਾਲ 2018 ਆਪਣੇ ਆਖ਼ਿਰੀ ਹਫਤੇ ਵਿੱਚੋਂ ਗੁਜ਼ਰ ਰਿਹਾ ਹੈ। ਪੂਰੀ ਦੁਨੀਆ ਕ੍ਰਿਸਮਸ ਦੇ ਜਸ਼ਨ 'ਚ ਰੁੱਝੀ ਹੋਈ ਹੈ ਉੱਥੇ ਹੀ ਬਾਲੀਵੁੱਡ 'ਚ ਵੀ ਕ੍ਰਿਸਮਿਸ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਹਰ ਕਿਸੇ ਨੇ ਆਪਣੇ ਆਪਣੇ ਅੰਦਾਜ਼ ਨਾਲ ਕ੍ਰਿਸਮਿਸ ਦਾ ਤਿਓਹਾਰ ਮਨਾਇਆ ਹੈ। ਬਾਲੀਵੁੱਡ ਦੇ ਬਿਇੰਗ ਹਿਊਮਨ ਸਲਮਾਨ ਖਾਨ ਨੇ ਵੀ ਕ੍ਰਿਸਮਸ ਪਾਰਟੀ 'ਚ ਜੰਮ ਕੇ ਡਾਂਸ ਕੀਤਾ। ਇੱਕਲੇ ਸਲਮਾਨ ਖਾਨ ਨੇ ਹੀ ਨਹੀਂ ਬਲਕਿ ਉਹਨਾਂ ਦੇ ਨਾਲ ਵੱਡੇ ਭਰਾ ਅਰਬਾਜ਼ ਖਾਨ ਅਤੇ ਛੋਟੇ ਭਰਾ ਸੋਹੇਲ ਖਾਨ ਅਤੇ ਹੋਰ ਵੀ ਕਈ ਦੋਸਤ ਨਜ਼ਰ ਆਏ।
https://www.instagram.com/p/Br0c7cSAGF6/
ਵੈਸੇ ਤਾਂ ਸਲਮਾਨ ਖਾਨ ਹਮੇਸ਼ਾ ਸੀਰੀਅਸ ਮੂਡ 'ਚ ਰਹਿੰਦੇ ਹਨ ਪਰ ਕ੍ਰਿਸਮਸ ਦੇ ਮੌਕੇ ਉਹ ਵੀ ਲਾਈਟ ਮੂਡ 'ਚ ਆਪਣੇ ਭਰਾਵਾਂ ਅਤੇ ਦੋਸਤਾਂ ਨਾਲ ਇੰਗਲਿਸ਼ ਗਾਣੇ 'ਤੇ ਝੂਮਦੇ ਨਜ਼ਰ ਆਏ। ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਭਾਰਤ ਦੇ ਸ਼ੂਟ ਦੇ ਚਲਦਿਆਂ ਕਾਫੀ ਬਿਜ਼ੀ ਚੱਲ ਰਹੇ ਹਨ ਪਰ ਇਸ ਬਿਜ਼ੀ ਸ਼ੈਡਿਊਲ ਦੇ ਚਲਦਿਆਂ ਵੀ ਸਲਮਾਨ ਖਾਨ ਕ੍ਰਿਸਮਿਸ ਦੀਆਂ ਰੌਣਕਾਂ ਨਹੀਂ ਛੱਡ ਸਕੇ।

ਸਲਮਾਨ ਖਾਨ ਨੂੰ ਅਕਸਰ ਹੀ ਆਪਣੀ ਫੈਮਿਲੀ ਦੇ ਨਾਲ ਅਜਿਹੇ ਪਲ ਬਿਤਾਉਂਦਿਆ ਦੇਖਿਆ ਜਾਂਦਾ ਰਹਿੰਦਾ ਹੈ ਪਰ ਉਹਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਫੈਨਜ਼ ਨੂੰ ਇਸ ਡਾਂਸ ਦਾ ਵੀਡੀਓ ਖੂਬ ਪਸੰਦ ਆ ਰਿਹਾ ਹੈ। ਬਹੁਤ ਘੱਟ ਵਾਰ ਸਲਮਾਨ ਖਾਨ ਨੂੰ ਅਜਿਹੇ ਅੰਦਾਜ਼ ਅਤੇ ਅਜਿਹੇ ਹਲਕੇ ਫੁਲਕੇ ਮੂਡ 'ਚ ਦੇਖਣ ਦਾ ਮੌਕਾ ਮਿਲਦਾ ਹੈ।