ਸਲਮਾਨ ਖਾਨ ਫ਼ਿਲਮ 'ਗੌਡਫਾਦਰ' ਨਾਲ ਟੌਲੀਵੁੱਡ 'ਚ ਕਰਨ ਜਾ ਰਹੇ ਨੇ ਡੈਬਿਊ, ਚਿਰੰਜੀਵੀ ਨੇ ਕੀਤਾ ਸਲਮਾਨ ਦਾ ਸਵਾਗਤ

Reported by: PTC Punjabi Desk | Edited by: Pushp Raj  |  March 17th 2022 05:09 PM |  Updated: March 17th 2022 05:09 PM

ਸਲਮਾਨ ਖਾਨ ਫ਼ਿਲਮ 'ਗੌਡਫਾਦਰ' ਨਾਲ ਟੌਲੀਵੁੱਡ 'ਚ ਕਰਨ ਜਾ ਰਹੇ ਨੇ ਡੈਬਿਊ, ਚਿਰੰਜੀਵੀ ਨੇ ਕੀਤਾ ਸਲਮਾਨ ਦਾ ਸਵਾਗਤ

ਬਾਲੀਵੁੱਡ ਦੇ ਭਾਈਜਾਨ ਯਾਨਿ ਕਿ ਸਲਮਾਨ ਖਾਨ (Salman Khan) ਜਲਦ ਹੀ ਇੱਕ ਹੋਰ ਨਵੀਂ ਫ਼ਿਲਮ ਕਰਨ ਜਾ ਰਹੇ ਹਨ। ਸਲਮਾਨ ਖਾਨ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਬਾਲੀਵੁੱਡ ਤੋਂ ਬਾਅਦ ਹੁਣ ਸਲਮਾਨ ਖਾਨ ਸਾਊਥ ਫ਼ਿਲਮ ਇੰਡਸਟਰੀ 'ਚ ਵੀ ਧਮਾਲਾਂ ਪਾਉਣ ਲਈ ਤਿਆਰ ਹਨ। ਦਰਅਸਲ, ਸਲਮਾਨ ਖਾਨ ਸਾਊਥ ਫ਼ਿਲਮ ਇੰਡਸਟਰੀ ਦੇ ਮੈਗਾਸਟਾਰ ਚਿਰੰਜੀਵੀ ਨਦੀ ਆਉਣ ਵਾਲੀ ਫ਼ਿਲਮ 'ਗੌਡਫਾਦਰ' ਤੋਂ ਟੌਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।

ਸਾਊਥ ਦੇ ਮੈਗਾਸਟਾਰ ਚਿਰੰਜੀਵੀ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਸਲਮਾਨ ਖਾਨ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਉਹ ਸਲਮਾਨ ਖਾਨ ਨੂੰ ਫੁੱਲਾਂ ਦਾ ਇੱਕ ਬੂਕੇ ਭੇਂਟ ਕਰ ਰਹੇ ਹਨ।

ਚਿਰੰਜੀਵੀ ਨੇ ਸਲਮਾਨ ਖਾਨ ਦਾ ਫ਼ਿਲਮ 'ਗੌਡਫਾਦਰ' 'ਚ ਸ਼ਾਮਿਲ ਹੋਣ ਲਈ ਨਿੱਘਾ ਸਵਾਗਤ ਕੀਤਾ ਹੈ। ਚਿਰੰਜੀਵੀ ਨੇ ਇੱਕ ਟਵੀਟ ਰਾਹੀਂ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ ਹੈ।

ਦੱਸ ਦਈਏ ਕਿ ਫ਼ਿਲਮ 'ਗੌਡਫਾਦਰ' ਦਾ ਨਿਰਦੇਸ਼ਨ ਮੋਹਨ ਰਾਜਾ ਕਰ ਰਹੇ ਹਨ। 'ਗੌਡਫਾਦਰ' ਸੁਪਰਹਿੱਟ ਮਲਿਆਲਮ ਫ਼ਿਲਮ 'ਲੁਸੀਫਰ' ਦਾ ਤੇਲਗੂ ਰੀਮੇਕ ਹੈ।ਇਸ ਤੋਂ ਪਹਿਲਾਂ ਖਬਰ ਸੀ ਕਿ ਸਲਮਾਨ ਖਾਨ ਦੋਸਤ ਚਿਰੰਜੀਵੀ ਸਟਾਰਰ ਫ਼ਿਲਮ 'ਗੌਡਫਾਦਰ' 'ਚ ਕੈਮਿਓ ਕਰਨਗੇ। ਹੁਣ ਚਿਰੰਜੀਵੀ ਨੇ ਇਸ ਪੋਸਟ ਰਾਹੀਂ ਇਨ੍ਹਾਂ ਖ਼ਬਰਾਂ 'ਤੇ ਮੋਹਰ ਲਗਾਈ ਹੈ।

ਮਲਿਆਲਮ ਅਭਿਨੇਤਾ ਪ੍ਰਿਥਵੀਰਾਜ ਸੁਕੁਮਾਰਨ ਨੇ ਫ਼ਿਲਮ 'ਲੂਸੀਫਰ' (2019) ਤੋਂ ਨਿਰਦੇਸ਼ਨ 'ਤੇ ਹੱਥ ਅਜ਼ਮਾਇਆ ਅਤੇ ਇਹ ਫ਼ਿਲਮ ਸੁਪਰਹਿੱਟ ਸਾਬਤ ਹੋਈ। ਫ਼ਿਲਮ 'ਲੁਸੀਫਰ' 'ਚ ਮੋਹਨ ਲਾਲ, ਵਿਵੇਕ ਓਬਰਾਏ ਅਤੇ ਮੰਜੂ ਵਾਰੀਅਰ ਮੁੱਖ ਭੂਮਿਕਾਵਾਂ 'ਚ ਸਨ। ਇਸ ਦੇ ਨਾਲ ਹੀ ਪ੍ਰਿਥਵੀਰਾਜ ਨੇ ਆਪਣੇ ਨਿਰਦੇਸ਼ਨ ਦੀ ਪਹਿਲੀ ਫ਼ਿਲਮ ਵਿੱਚ ਕੈਮਿਓ ਕੀਤਾ ਸੀ। ਅਜਿਹੇ 'ਚ ਫ਼ਿਲਮ 'ਗੌਡਫਾਦਰ' 'ਚ ਸਲਮਾਨ ਖਾਨ ਦਾ ਰੋਲ ਵੀ ਅਜਿਹਾ ਹੀ ਮੰਨਿਆ ਜਾ ਰਿਹਾ ਹੈ।

ਹੋਰ ਪੜ੍ਹੋ : ਸੋਨਾਕਸ਼ੀ ਸਿਨਹਾ ਨੇ ਸਲਮਾਨ ਖਾਨ ਨਾਲ ਵਿਆਹ ਦੀਆਂ ਤਸਵੀਰਾਂ ਵਾਇਰਲ 'ਤੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ...

ਚਿਰੰਜੀਵੀ ਸਟਾਰਰ ਫ਼ਿਲਮ 'ਗੌਡਫਾਦਰ' ਇੱਕ ਸਿਆਸੀ ਐਕਸ਼ਨ ਥ੍ਰਿਲਰ ਫ਼ਿਲਮ ਹੈ। ਫ਼ਿਲਮ ਕੋਨੀਡੇਲਾ ਪ੍ਰੋਡਕਸ਼ਨ ਕੰਪਨੀ, ਜੈਮ ਕੰਪਨੀ ਅਤੇ ਐਨਵੀਆਰ ਸਿਨੇਮਾਜ਼ ਐਲਐਲਪੀ ਦੁਆਰਾ ਸਾਂਝੇ ਤੌਰ 'ਤੇ ਬਣਾਈ ਜਾ ਰਹੀ ਹੈ।

ਫ਼ਿਲਮ 'ਚ ਚਿਰੰਜੀਵੀ ਅਤੇ ਸਲਮਾਨ ਖਾਨ ਤੋਂ ਇਲਾਵਾ ਦੱਖਣ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਵੀ ਮੁੱਖ ਭੂਮਿਕਾ 'ਚ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ 'ਚ ਚਿਰੰਜੀਵੀ ਦੇ ਬੇਟੇ ਰਾਮਚਰਨ, 'ਬਾਹੂਬਲੀ' ਫੇਮ ਅਦਾਕਾਰਾ ਅਨੁਸ਼ਕਾ ਸ਼ੈੱਟੀ ਅਤੇ ਸ਼ਰੂਤੀ ਹਾਸਨ ਵੀ ਕੈਮਿਓ ਕਰਦੇ ਨਜ਼ਰ ਆਉਣਗੇ। ਪ੍ਰਸ਼ੰਸਕ ਫ਼ਿਲਮ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ 'ਚ ਮਸ਼ਹੂਰ ਕੰਪੋਜ਼ਰ ਐੱਸ ਥਮਨ ਦਾ ਸੰਗੀਤ ਸੁਣਨ ਨੂੰ ਮਿਲੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network