ਸੋਨਾਕਸ਼ੀ ਸਿਨਹਾ ਨੇ ਸਲਮਾਨ ਖਾਨ ਨਾਲ ਵਿਆਹ ਦੀਆਂ ਤਸਵੀਰਾਂ ਵਾਇਰਲ 'ਤੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ...

written by Pushp Raj | March 05, 2022

ਅਕਸਰ ਹੀ ਆਏ ਦਿਨ ਕੋਈ ਨਾ ਕੋਈ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੀਤੇ ਕੁਝ ਦਿਨਾਂ ਤੋਂ ਲਗਾਤਾਰ ਸੋਨਾਕਸ਼ੀ ਸਿਨਹਾ (Sonakshi Sinha) ਤੇ ਸਲਮਾਨ ਖਾਨ (Salman Khan) ਦੇ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਇਨ੍ਹਾਂ ਵਾਇਰਲ ਤਸਵੀਰਾਂ ਨੂੰ ਲੈ ਕੇ ਸੋਨਾਕਸ਼ੀ ਸਿਨਹਾ ਨੇ ਆਪਣਾ ਰਿਐਕਸ਼ਨ ਦਿੱਤਾ ਹੈ।


ਸਲਮਾਨ ਖਾਨ ਅਤੇ ਸੋਨਾਕਸ਼ੀ ਦੇ ਵਿਆਹ ਦੀ ਇੱਕ ਤਸਵੀਰ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਸੋਨਾਕਸ਼ੀ ਸਿਨਹਾ ਨਾਲ ਵਿਆਹ ਕਰ ਲਿਆ ਹੈ।
ਇਨ੍ਹਾਂ ਤਸਵੀਰਾਂ 'ਚ ਸਲਮਾਨ ਖਾਨ ਸੋਨਾਕਸ਼ੀ ਸਿਨਹਾ ਨੂੰ ਅੰਗੂਠੀ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸੋਨਾਕਸ਼ੀ ਦੀ ਮਾਂਗ 'ਚ ਵੀ ਸਿੰਦੂਰ ਨਜ਼ਰ ਆ ਰਿਹਾ ਹੈ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਸਵੀਰਾਂ ਫੋਟੋ ਮੋਰਫਡ ਹਨ। ਇਨ੍ਹਾਂ ਤਸਵੀਰਾਂ ਨੂੰ ਫੋਟੋਸ਼ਾਪ ਨਾਲ ਐਡਿਟ ਕਰਕੇ ਤਿਆਰ ਕੀਤਾ ਗਿਆ ਸੀ। ਹੁਣ ਇਸ ਤਸਵੀਰ 'ਤੇ ਸੋਨਾਕਸ਼ੀ ਸਿਨਹਾ ਦਾ ਬਿਆਨ ਆਇਆ ਹੈ।

ਸੋਨਾਕਸ਼ੀ ਸਿਨਹਾ ਨੇ ਆਪਣੇ ਅਤੇ ਸਲਮਾਨ ਦੇ ਵਿਆਹ ਦੀਆਂ ਵਾਇਰਲ ਹੋ ਰਹੀ ਤਸਵੀਰਾਂ 'ਤੇ ਟਿੱਪਣੀ ਕੀਤੀ ਹੈ। ਸੋਨਾਕਸ਼ੀ ਨੇ ਕਿਹਾ - ਕੀ ਤੁਸੀਂ ਇੰਨੇ ਮੂਰਖ ਹੋ ਕਿ ਤੁਸੀਂ ਅਸਲੀ ਅਤੇ ਮੋਰਫਡ ਫੋਟੋਆਂ ਵਿੱਚ ਫਰਕ ਨਹੀਂ ਕਰ ਸਕਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮੈਂਟ 'ਚ ਹਾਸੇ ਦੇ ਇਮੋਜੀ ਦਾ ਵੀ ਇਸਤੇਮਾਲ ਕੀਤਾ ਹੈ।

ਸੋਨਾਕਸ਼ੀ ਸਿਨਹਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਤਸਵੀਰ 'ਤੇ ਕਮੈਂਟ ਕਰਦੇ ਹੋਏ ਇੱਕ ਨੇ ਲਿਖਿਆ- ਆਪਣੀ ਕਲਾ ਦਾ ਇਸਤੇਮਾਲ ਚੰਗੀ ਜਗ੍ਹਾ 'ਤੇ ਕਰੋ। ਕਿਸੇ ਦੀ ਤਸਵੀਰ ਨੂੰ ਇਸ ਤਰ੍ਹਾਂ ਮੋਰਫ ਕਰਨਾ ਗ਼ਲਤ ਹੈ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ- ਉਹ ਧਿਆਨ ਚਾਹੁੰਦਾ ਸੀ ਅਤੇ ਸੋਨਾਕਸ਼ੀ ਨੇ ਉਸ ਨੂੰ ਇਹ ਕਰ ਦਿੱਤਾ।

ਹੋਰ ਪੜ੍ਹੋ : ਟਾਈਗਰ 3: ਵਿਆਹ ਤੋਂ ਬਾਅਦ ਪਹਿਲੀ ਵਾਰ ਸਲਮਾਨ ਖ਼ਾਨ ਨਾਲ ਨਜ਼ਰ ਆਈ ਕੈਟਰੀਨਾ ਕੈਫ

ਸਲਮਾਨ ਅਤੇ ਸੋਨਾਕਸ਼ੀ ਦਾ ਵਿਆਹ ਨਹੀਂ ਹੋਇਆ ਹੈ। ਸਲਮਾਨ ਖਾਨ ਖੁਦ ਨੂੰ ਸਿੰਗਲ ਦੱਸ ਰਹੇ ਹਨ ਪਰ ਉਹ ਅਕਸਰ ਆਪਣੀ ਦੋਸਤ ਯੂਲੀਆ ਵੰਤੂਰ ਨਾਲ ਨਜ਼ਰ ਆਉਂਦੇ ਹਨ। ਇਸ ਲਈ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਸਲਮਾਨ ਅਤੇ ਯੂਲੀਆ ਰਿਲੇਸ਼ਨਸ਼ਿਪ ਵਿੱਚ ਹਨ। ਉਥੇ ਹੀ ਦੂਜੇ ਪਾਸੇ ਸੋਨਾਕਸ਼ੀ ਸਿਨਹਾ ਦਾ ਨਾਂਅ ਜ਼ਹੀਰ ਇਕਬਾਲ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਸੋਨਾਕਸ਼ੀ ਨੇ ਜ਼ਹੀਰ ਨਾਲ ਰਿਸ਼ਤੇ ਤੋਂ ਇਨਕਾਰ ਕੀਤਾ ਹੈ।

You may also like