ਮਾਂ ਦਾ ਹੱਥ ਫੜ ਕੇ ਪੌੜੀਆਂ ਚੜਣ ‘ਚ ਮਦਦ ਕਰਦੇ ਨਜ਼ਰ ਆਏ ਸਲਮਾਨ ਖ਼ਾਨ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

written by Lajwinder kaur | September 29, 2021

ਬਾਲੀਵੁੱਡ ਦੇ ਸਟਾਰ ਐਕਟਰ ਸਲਮਾਨ ਖ਼ਾਨ Salman Khan ਜਿਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸੁਰਖੀਆਂ 'ਚ ਬਣੀਆਂ ਰਹਿੰਦੀਆਂ ਨੇ। ਉਨ੍ਹਾਂ ਦੀਆਂ ਨਵੀਆਂ ਤੇ ਪੁਰਾਣੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਨੇ। ਸਲਮਾਨ ਖ਼ਾਨ ਦੀਆਂ ਆਪਣੇ ਪਰਿਵਾਰ ਦੇ ਨਾਲ ਵੀ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੇ ਨੇ।

salman with mother image source-instagram

ਹੋਰ ਪੜ੍ਹੋ : ਹਾਸਿਆਂ ਤੇ ਇਮੋਸ਼ਨ ਦੇ ਨਾਲ ਭਰਿਆ ‘ਚੱਲ ਮੇਰਾ ਪੁੱਤ-3’ ਦਾ ਟ੍ਰੇਲਰ ਹੋਇਆ ਰਿਲੀਜ਼, ਅਮਰਿੰਦਰ ਗਿੱਲ ਦੀ ਬੁਢਾਪੇ ਵਾਲੀ ਲੁੱਕ ਨੇ ਕੀਤਾ ਹਰ ਇੱਕ ਨੂੰ ਹੈਰਾਨ

ਇਸ ਵਾਇਰਲ ਵੀਡੀਓ ਨੂੰ ਇੰਸਟਾ ਬਾਲੀਵੁੱਡ ਨਾਂਅ ਦੇ ਪੇਜ਼ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਲਮਾਨ ਖ਼ਾਨ ਆਪਣੀ ਮਾਂ ਦਾ ਹੱਥ ਫੜ ਕੇ ਪੌੜੀਆਂ ਚੜ੍ਹਾਉਂਦੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸਲਮਾਨ ਖ਼ਾਨ ਦੀ ਤਾਰੀਫ ਕਰ ਰਹੇ ਨੇ।

ਹੋਰ ਪੜ੍ਹੋ : ਹਾਸਿਆਂ ਤੇ ਇਮੋਸ਼ਨ ਦੇ ਨਾਲ ਭਰਿਆ ‘ਚੱਲ ਮੇਰਾ ਪੁੱਤ-3’ ਦਾ ਟ੍ਰੇਲਰ ਹੋਇਆ ਰਿਲੀਜ਼, ਅਮਰਿੰਦਰ ਗਿੱਲ ਦੀ ਬੁਢਾਪੇ ਵਾਲੀ ਲੁੱਕ ਨੇ ਕੀਤਾ ਹਰ ਇੱਕ ਨੂੰ ਹੈਰਾਨ

inside imge of salaman khan with mother image source-instagram

ਸਲਮਾਨ ਖ਼ਾਨ ਵੀ ਅਕਸਰ ਆਪਣੀ ਮਾਂ ਦੇ ਨਾਲ ਬਿਤਾਏ ਪਲਾਂ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਨੇ। ਇੱਕ ਵਾਰ ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਆਪਣਾ ਇੱਕ ਡਾਂਸ ਵੀਡੀਓ ਪੋਸਟ ਕੀਤਾ ਸੀ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਰਾਧੇ ਫ਼ਿਲਮ ਚ ਨਜ਼ਰ ਆਏ ਸੀ। ਆਉਣ ਵਾਲੇ ਸਮੇਂ ਵਿੱਚ ਉਹ ਜਲਦੀ ਹੀ ਕੈਟਰੀਨਾ ਕੈਫ ਦੇ ਨਾਲ ਫ਼ਿਲਮ 'ਟਾਈਗਰ 3' ਵਿੱਚ ਨਜ਼ਰ ਆਉਣਗੇ।

 

View this post on Instagram

 

A post shared by Instant Bollywood (@instantbollywood)

0 Comments
0

You may also like