ਮੁੰਬਈ ਪੁਲਿਸ ਕਮਿਸ਼ਨਰ ਨੂੰ ਮਿਲਣ ਪੁੱਜੇ ਸਲਮਾਨ ਖਾਨ, ਕਾਰਨਾਂ ਦਾ ਨਹੀਂ ਹੋ ਸਕਿਆ ਖੁਲਾਸਾ

written by Pushp Raj | July 22, 2022

Salman Khan meets with Mumbai Police Commissioner: ਬਾਲੀਵੁੱਡ ਦੇ 'ਦਬੰਗ' ਯਾਨੀ ਕਿ ਸਲਮਾਨ ਖਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਹਨ, ਇਸ ਦੀ ਵਜ੍ਹਾ ਹੈ ਕਿ ਹਾਲ ਹੀ 'ਚ ਸਲਮਾਨ ਖਾਨ ਮੁੰਬਈ ਦੇ ਪੁਲਿਸ ਕਮਿਸ਼ਨਰ ਨੂੰ ਮਿਲਣ ਪਹੁੰਚੇ।

Image Source: Twitter

ਸਲਮਾਨ ਖਾਨ ਕਦੇ ਆਪਣੀ ਪਰਸਨਲ ਲਾਈਫ ਅਤੇ ਕਦੇ ਪ੍ਰੋਫੈਸ਼ਨਲ ਲਾਈਫ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹੁਣ ਸੋਸ਼ਲ ਮੀਡੀਆ 'ਤੇ ਸਲਮਾਨ ਖਾਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸਲਮਾਨ ਖਾਨ ਮੁੰਬਈ ਪੁਲਿਸ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ।

ਇਸ ਦੌਰਾਨ ਪੈਪਰਾਜ਼ੀਸ ਨੇ ਸਲਮਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਸਲਮਾਨ ਖਾਨ ਉਨ੍ਹਾਂ ਨੂੰ ਬਿਨਾਂ ਕੁਝ ਵੀ ਜਵਾਬ ਦਿੱਤੇ ਆਪਣੀ ਕਾਰ ਵਾਲ ਵੱਧ ਗਏ। ਉਹ ਸਿੱਧੇ ਕਾਰ ਵਿੱਚ ਬੈਠ ਕੇ ਰਵਾਨਾ ਹੋ ਗਏ। ਹਲਾਂਕਿ ਕਿ ਕੁਝ ਮੀਡੀਆ ਰਿਪੋਰਟਸ ਦਾ ਇਹ ਦਾਅਵਾ ਹੈ ਕਿ ਸਲਮਾਨ ਖਾਨ ਨੇ ਹਥਿਆਰਾਂ ਦੇ ਲਾਈਸੈਂਸ ਲਈ ਮੁੰਬਈ ਪੁਲਿਸ ਕਮਿਸ਼ਨਰ ਨੂੰ ਅਰਜ਼ੀ ਦਿੱਤੀ ਹੈ।

Image Source: Twitter

ਮੀਡੀਆ ਰਿਪੋਰਟਸ ਦੇ ਮੁਤਾਬਕ ਸਲਮਾਨ ਖਾਨ ਨੇ ਹਥਿਆਰਾਂ ਦੇ ਲਾਈਸੈਂਸ ਲਈ ਅਪਲਾਈ ਕਰਨ ਲਈ ਮੁੰਬਈ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ ਸਲਮਾਨ ਨੇ ਖੁਦ ਇਸ ਬਾਰੇ ਕੁਝ ਨਹੀਂ ਕਿਹਾ।

ਵੀਡੀਓ 'ਚ ਸਲਮਾਨ ਖਾਨ ਲਾਲ ਰੰਗ ਦੀ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਪੁਲਿਸ ਕਮਿਸ਼ਨਰ ਦਫਤਰ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਥੋੜਾ ਗੁੱਸੇ 'ਚ ਵੀ ਨਜ਼ਰ ਆ ਰਹੇ ਹਨ।

ਇਸ ਦੌਰਾਨ ਸਲਮਾਨ ਖਾਨ ਨੇ ਨਾ ਤਾਂ ਕਿਸੇ ਨਾਲ ਫੋਟੋ ਕਲਿੱਕ ਕਰਵਾਈ ਅਤੇ ਨਾ ਹੀ ਪੈਪਰਾਜ਼ੀ ਦੇ ਕਿਸੇ ਸਵਾਲ ਦਾ ਜਵਾਬ ਦਿੱਤਾ। ਮੌਕੇ 'ਤੇ ਮੌਜੂਦ ਮੀਡੀਆ ਨੇ ਸਲਮਾਨ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਪੁਲਿਸ ਕਮਿਸ਼ਨਰ ਨੂੰ ਕਿਉਂ ਮਿਲੇ? ਪਰ ਸਲਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਕਾਰ ਵਿੱਚ ਬੈਠ ਕੇ ਰਵਾਨਾ ਹੋ ਗਏ।

Image Source: Twitter

ਹੋਰ ਪੜ੍ਹੋ: 68ਵੇਂ ਨੈਸ਼ਨਲ ਫਿਲਮ ਐਵਾਰਡਸ ਦਾ ਹੋਇਆ ਐਲਾਨ, ਜਾਣੋ ਕਿਹੜੀਆਂ ਫਿਮਲਾਂ ਨੇ ਜਿੱਤਿਆ ਪੁਰਸਕਾਰ

ਦੱਸ ਦਈਏ ਕਿ ਹਾਲ ਹੀ ਵਿੱਚ ਸਲਮਾਨ ਖਾਨ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕਿਆਂ ਮਿਲ ਰਹੀਆਂ ਹਨ। ਸਲਮਾਨ ਖਾਨ ਅਤੇ ਉਸ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਵੀ ਭੇਜਿਆ ਗਿਆ ਸੀ ਅਤੇ ਇਹ ਗੈਂਗਸਟਰ ਵਿਕਰਮ ਬਰਾੜ ਵੱਲੋਂ ਪਿਓ-ਪੁੱਤ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਦੀ ਸਾਜ਼ਿਸ਼ ਦਾ ਹਿੱਸਾ ਸੀ। ਪੁਲਿਸ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ।

You may also like