100 ਕਰੋੜ ਦਾ ਘਰ, 15 ਕਰੋੜ ਤੋਂ ਵੱਧ ਦੀਆਂ ਕਾਰਾਂ ਹਨ ਸਲਮਾਨ ਖ਼ਾਨ ਕੋਲ, ਇਸ ਲਈ ਕਿਹਾ ਜਾਂਦਾ ਹੈ ਬਾਲੀਵੁੱਡ ਦਾ ਸੁਲਤਾਨ

Written by  Rupinder Kaler   |  April 05th 2019 03:40 PM  |  Updated: April 05th 2019 03:40 PM

100 ਕਰੋੜ ਦਾ ਘਰ, 15 ਕਰੋੜ ਤੋਂ ਵੱਧ ਦੀਆਂ ਕਾਰਾਂ ਹਨ ਸਲਮਾਨ ਖ਼ਾਨ ਕੋਲ, ਇਸ ਲਈ ਕਿਹਾ ਜਾਂਦਾ ਹੈ ਬਾਲੀਵੁੱਡ ਦਾ ਸੁਲਤਾਨ

ਸਲਮਾਨ ਖ਼ਾਨ ਸਿਰਫ ਨਾਂ ਦੇ ਹੀ ਸੁਲਤਾਨ ਨਹੀਂ ਬਲਕਿ ਅਸਲ ਜ਼ਿੰਦਗੀ ਵਿੱਚ ਵੀ ਉਹ ਸੁਲਤਾਨ ਵਾਂਗ ਜਿਉਂਦੇ ਹਨ । ਉਹਨਾਂ ਦੀ ਇਸ ਸ਼ਾਹੀ ਜ਼ਿੰਦਗੀ ਦਾ ਅੰਦਾਜ਼ਾ ਉਹਨਾਂ ਦੇ ਘਰ ਤੇ ਕਾਰਾਂ ਤੋਂ ਲਗਾਇਆ ਜਾ ਸਕਦਾ ਹੈ । ਮੁੰਬਈ ਦੇ ਬੀਚ ਤੇ ਸਲਮਾਨ ਖ਼ਾਨ ਦਾ 100 ਏਕੜ ਵਿੱਚ ਫੈਲਿਆ ਇੱਕ ਬੰਗਲਾ ਹੈ । ਪੰਜ ਬੈੱਡਰੂਮ ਵਾਲੇ ਇਸ ਬੰਗਲੇ ਵਿੱਚ ਦੁਨੀਆ ਦੀ ਹਰ ਚੀਜ਼ ਮੌਜੂਦ ਹੈ । ਇਸ ਘਰ ਵਿੱਚ ਜਿਮ, ਸਵਿਮਿੰਗ ਪੂਲ, ਖੇਡਣ ਲਈ ਗਰਾਊਂਡ, ਥਿਏਟਰ ਤੇ ਹੋਰ ਬਹੁਤ ਕੁਝ ਹੈ । ਇਸ ਘਰ ਦੀ ਕੀਮਤ ਲਗਭਗ 100 ਕਰੋੜ ਹੈ ।

ਇਸ ਤੋਂ ਇਲਾਵਾ ਉਹਨਾਂ ਦਾ ਪਨਵੇਲ ਫਾਰਮ ਹਾਊਸ ਹੈ । ਸਲਮਾਨ ਖ਼ਾਨ ਅਕਸਰ ਇਸ ਫਾਰਮ ਹਾਊਸ ਵਿੱਚ ਪਾਰਟੀਆਂ ਕਰਦੇ ਹਨ । ਇਹ ਫਾਰਮ ਹਾਊਸ ਵੀ ਲਗਭਗ 150 ਏਕੜ ਵਿੱਚ ਫੈਲਿਆ ਹੋਇਆ ਹੈ । ਇਸ ਫਾਰਮ ਹਾਊਸ ਦੀ ਕੀਮਤ ਲਗਭਗ 80 ਕਰੋੜ ਰੁਪਏ ਹੈ । ਇਹ ਫਾਰਮ ਹਾਊਸ ਹਰ ਸੁਵਿਧਾ ਨਾਲ ਲੈਸ ਹੈ ।

Salman-Khan Salman-Khan

ਸਲਮਾਨ ਖ਼ਾਨ ਤੇ ਉਹਨਾਂ ਦਾ ਪਰਿਵਾਰ ਵੈਸੇ ਤਾਂ ਗਲੈਕਸੀ ਅਪਾਰਟਮੈਂਟ ਵਿੱਚ ਰਹਿੰਦਾ ਹੈ । ਪਰ ਹੁਣ ਉਹਨਾਂ ਨੇ 11 ਮੰਜ਼ਿਲੀ ਬਿਲਡਿੰਗ ਵਿੱਚ ਪੈਸਾ ਲਗਾਇਆ ਹੈ । ਇਸ ਇਮਾਰਤ ਦੀ ਉਸਾਰੀ ਹੋ ਰਹੀ ਹੈ । ਕੰਮ ਪੂਰਾ ਹੋਣ ਤੋਂ ਬਾਅਦ ਸਲਮਾਨ ਖ਼ਾਨ ਇੱਥੇ ਸ਼ਿਫਟ ਹੋ ਸਕਦੇ ਹਨ ।

Salman-Khan Salman-Khan

ਸਲਮਾਨ ਖ਼ਾਨ ਕੋਲ ਇੱਕ ਪ੍ਰਾਈਵੇਟ ਯਾਟ ਵੀ ਹੈ । ਇਹ ਯਾਟ 3 ਕਰੋੜ ਰੁਪਏ ਵਿੱਚ ਖਰੀਦੀ ਗਈ ਸੀ ।

Salman-Khan Salman-Khan

ਸਲਮਾਨ ਖ਼ਾਨ ਨੂੰ ਮਹਿੰਗੀਆਂ ਕਾਰਾਂ ਦਾ ਵੀ ਸ਼ੌਂਕ ਹੈ । ਉਹਨਾਂ ਕੋਲ Mercedes Benz GL Class ਕਾਰ ਹੈ ਜਿਸ ਦੀ ਕੀਮਤ ਤਕਰੀਬਨ 80 ਲੱਖ ਰੁਪਏ ਹੈ ਇਸ ਤੋਂ ਇਲਾਵਾ Mercedes Benz S Class ਜਿਸ ਦੀ ਕੀਮਤ 82 ਲੱਖ ਰੁਪਏ ਹੈ । ਇਸੇ ਤਰ੍ਹਾਂ ਉਹਨਾਂ ਕੋਲ  Audi A8 L ਕੀਮਤ 1.13 ਕਰੋੜ, BMW X6 ਕੀਮਤ 1.15 ਕਰੋੜ, Toyota Land Cruiser ਕੀਮਤ 1.29 ਕਰੋੜ, Audi RS7 ਕੀਮਤ 1.6 ਕਰੋੜ, Range Rover ਕੀਮਤ  2.੦7 ਕਰੋੜ, Audi R8 ਕੀਮਤ 2.31 ਕਰੋੜ, Lexus LX470 ਕੀਮਤ 2.32 ਕਰੋੜ ਹੈ । ਇਸ ਤੋਂ ਇਲਾਵਾ ਉਹਨਾਂ ਕੋਲ ਹੋਰ ਵੀ ਮਹਿੰਗੀਆ ਕਾਰਾਂ ਹਨ ।

Salman-Khan Salman-Khan

ਕਾਰਾਂ ਤੋਂ ਇਲਾਵਾ ਉਹਨਾਂ ਕੋਲ ਤਕਰੀਬਨ 15 ਲੱਖ ਰੁਪਏ ਦਾ ਹਾਯਾਬੂਸਾ ਮੋਟਰਸਾਈਕਲ ਵੀ ਹੈ । ਇਸੇ ਤਰ੍ਹਾਂ ਉਹਨਾਂ ਕੋਲ ਯਾਮਾ ਆਰ-1, ਕੀਮਤ 15 ਲੱਖ, ਸਜੂਕੀ GSX-R 1000Z ਕੀਮਤ 16 ਲੱਖ ਵੀ ਹੈ।

Salman-Khan Salman-Khan

ਇਹ ਸਭ ਹੋਣ ਦੇ ਬਾਵਜੂਦ ਉਹਨਾਂ ਨੂੰ ਸਾਈਕਲ ਚਲਾਉਂਦੇ ਦੇਖਿਆ ਜਾ ਸਕਦਾ ਹੈ । ਸਲਮਾਨ ਖ਼ਾਨ ਕੋਲ ਚਾਰ ਲੱਖ ਰੁਪਏ ਦੀ Giant Propel 2014 XTC ਸਾਈਕਲ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network