ਜਦੋਂ ਸਲਮਾਨ ਖ਼ਾਨ ਦੇ ਨਾਲ ਤਸਵੀਰ ਖਿਚਵਾਉਣ ਲਈ ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਪਹੁੰਚੇ, ਸਲਮਾਨ ਖ਼ਾਨ ਦਾ ਰਵੱਈਆ ਵੇਖ ਹੋ ਗਏ ਸਨ ਹੈਰਾਨ

written by Shaminder | November 04, 2022 11:31am

ਦਿਲਜੀਤ ਦੋਸਾਂਝ (Diljit Dosanjh)  ਅਤੇ ਗਿੱਪੀ ਗਰੇਵਾਲ (Gippy Grewal) ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਸਿਤਾਰੇ ਹਨ । ਪਰ ਜਦੋਂ ਦੋਵੇਂ ਇਸ ਇੰਡਸਟਰੀ ‘ਚ ਨਵੇਂ ਸਨ ਤਾਂ ਦੋਵਾਂ ਨੇ ਗਾਇਕੀ ਦੇ ਖੇਤਰ ‘ਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ।ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਜਦੋਂ ਇਹ ਦੋਵੇਂ ਗਾਇਕ ਇੰਡਸਟਰੀ ‘ਚ ਖੁਦ ਨੂੰ ਬਤੌਰ ਗਾਇਕ ਪਛਾਣ ਬਣਾ ਚੁੱਕੇ ਸਨ।

Diljit Dosanjh starrer ‘Babe Bhangra Paunde Ne’ gets new release date image source Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਆਏ ਨਜ਼ਰ, ਕਿਹਾ ‘ਪੁੱਤ ਤੇਰੇ ਬਿਨ੍ਹਾਂ ਖੇਤ ਵੀ ਨੇ ਉਦਾਸ’

ਉਸ ਵੇਲੇ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਵਰਗੇ ਸਿਤਾਰਿਆਂ ਨਾਲ ਮੁਲਾਕਾਤ ਅਤੇ ਉਨ੍ਹਾਂ ਦੇ ਨਾਲ ਤਸਵੀਰਾਂ ਖਿਚਵਾਉਣ ਦੇ ਲਈ ਇਹ ਸਿਤਾਰੇ ਵੀ ਆਮ ਫੈਨਸ ਵਾਂਗ ਬਹੁਤ ਜ਼ਿਆਦਾ ਉਤਸ਼ਾਹਿਤ ਰਹਿੰਦੇ ਸਨ ।ਅਜਿਹਾ ਹੀ ਇੱਕ ਕਿੱਸਾ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ।ਇਹ ਦੋਵੇਂ ਸਿਤਾਰੇ ‘ਜਿੰਨੇ ਮੇਰਾ ਦਿਲ ਲੁੱਟਿਆ’ ਦੀ ਸ਼ੂਟਿੰਗ ਕਰ ਰਹੇ ਸਨ । ਮੁੰਬਈ ‘ਚ ਜਿਸ ਜਗ੍ਹਾ ‘ਤੇ ਦੋਵੇਂ ਜਣੇ ਸ਼ੂਟਿੰਗ ਕਰ ਰਹੇ ਸਨ ।

Gippy-Grewal and BN Sharma-min image From google

ਹੋਰ ਪੜ੍ਹੋ : ਦੋ ਵਾਰ ਕੈਂਸਰ ਨੂੰ ਮਾਤ ਦੇ ਚੁੱਕੀ ਐਂਡਰਿਲਾ ਸ਼ਰਮਾ ਦੀ ਸਟ੍ਰੋਕ ਤੋਂ ਬਾਅਦ ਹਾਲਤ ਵਿਗੜੀ, ਵੈਂਟੀਲੇਟਰ ‘ਤੇ ਹੈ ਅਦਾਕਾਰਾ

ਉੱਥੇ ਨਜ਼ਦੀਕ ਹੀ ਅਦਾਕਾਰ ਸਲਮਾਨ ਖ਼ਾਨ ਵੀ ਆਪਣੀ ਫ਼ਿਲਮ ‘ਚ ਸ਼ੂਟਿੰਗ ‘ਚ ਰੁੱਝੇ ਸਨ । ਜਦੋਂ ਗਿੱਪੀ ਅਤੇ ਦਿਲਜੀਤ ਨੂੰ ਪਤਾ ਲੱਗਿਆ ਕਿ ਸਲਮਾਨ ਵੀ ਇਸੇ ਥਾਂ ‘ਤੇ ਸ਼ੂਟਿੰਗ ਕਰ ਰਹੇ ਹਨ ਤਾਂ ਦਿਲਜੀਤ ਦੋਸਾਂਝ ਨੇ ਗਿੱਪੀ ਨੂੰ ਸਲਮਾਨ ਖ਼ਾਨ ਨੂੰ ਮਿਲ ਕੇ ਆਉਣ ਦੇ ਲਈ ਕਿਹਾ ।

Gippy Grewal , image Source : Google

ਜਿਸ ‘ਤੇ ਗਿੱਪੀ ਗਰੇਵਾਲ ਨੇ ਸ਼ੰਕਾ ਜਤਾਈ ਕਿ ਸ਼ਾਇਦ ਉਨ੍ਹਾਂ ਨੂੰ ਕੋਈ ਅੰਦਰ ਨਹੀਂ ਜਾਣ ਦੇਵੇਗਾ। ਪਰ ਇੱਕ ਫ਼ਿਲਮ ਨਿਰਮਾਤਾ ਜੋ ਕਿ ਸਲਮਾਨ ਖ਼ਾਨ ਨੂੰ ਜਾਣਦਾ ਸੀ, ਉਸ ਨੇ ਸਲਮਾਨ ਖ਼ਾਨ ਨੂੰ ਦੋਵਾਂ ਦੇ ਵੱਲੋਂ ਮਿਲਣ ਦੀ ਇੱਛਾ ਬਾਰੇ ਸਲਮਾਨ ਨੂੰ ਜਾਣੂ ਕਰਵਾਇਆ । ਜਿਵੇਂ ਹੀ ਉਸ ਫ਼ਿਲਮ ਨਿਰਮਾਤਾ ਨੇ ਸਲਮਾਨ ਖ਼ਾਨ ਨੂੰ ਫੋਨ ਲਗਾਇਆ ਤਾਂ ਉਸ ਦੇ ਕੁਝ ਪਲਾਂ ਬਾਅਦ ਹੀ ਦੋਨਾਂ ਨੂੰ ਸਲਮਾਨ ਖ਼ਾਨ ਨੇ ਬੁਲਾ ਲਿਆ ਅਤੇ ਨਾਂ ਸਿਰਫ਼ ਦੋਵਾਂ ਦੇ ਨਾਲ ਮੁਲਾਕਾਤ ਕੀਤੀ, ਬਲਕਿ ਦੋਵਾਂ ਦੀ ਇੱਛਾ ਮੁਤਾਬਕ ਤਸਵੀਰਾਂ ਵੀ ਖਿਚਵਾਈਆਂ ।

You may also like