ਸਲਮਾਨ ਖਾਨ ਦੀ ਫਿਲਮ ਕਭੀ ਈਦ ਕਭੀ ਦੀਵਾਲੀ ਦੀ ਸ਼ੂਟਿੰਗ ਹੋਈ ਸ਼ੁਰੂ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

written by Pushp Raj | May 14, 2022

ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੇ ਲੱਖਾਂ ਫੈਨਜ਼ ਹਨ, ਜੋ ਕਿ ਸਲਮਾਨ ਦੀਆਂ ਨਵੀਆਂ ਫਿਲਮਾਂ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹੀ ਕਾਰਨ ਹੈ ਕਿ ਸਲਮਾਨ ਖਾਨ ਦੀਆਂ ਫਿਲਮਾਂ ਨੂੰ ਵੱਡੀ ਓਪਨਿੰਗ ਮਿਲਦੀ ਹੈ। ਸਲਮਾਨ ਦੇ ਫੈਨਜ਼ ਉਨ੍ਹਾਂ ਦੀ ਅਗਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦਾ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ 13 ਮਈਤੋਂ ਸ਼ੁਰੂ ਹੋ ਚੁੱਕੀ ਹੈ।

image from instagram

ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਸ਼ੁਰੂ ਕਰਨ ਚੁੱਕੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਟੀਮ ਫਿਲਮ ਦੀ ਸ਼ੂਟਿੰਗ ਵਿਲੇ ਪਾਰਲੇ ਦੀ ਫੈਕਟਰੀ 'ਚ ਸ਼ੁਰੂ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਦੋ ਵੱਡੇ ਸੈੱਟ ਤਿਆਰ ਕੀਤੇ ਗਏ ਹਨ।

ਵਧੇਰੇ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਸੈੱਟ ਮੈਟਰੋ ਸਟੇਸ਼ਨ ਦਾ ਹੈ ਜਿੱਥੇ ਫਿਲਮ ਦਾ ਪਹਿਲਾ ਸੀਨ ਸ਼ੂਟ ਕੀਤਾ ਜਾਵੇਗਾ। ਭੀੜ-ਭੜੱਕੇ ਕਾਰਨ ਅਸਲ ਮੈਟਰੋ ਸਟੇਸ਼ਨ 'ਤੇ ਫਿਲਮ ਦੀ ਸ਼ੂਟਿੰਗ ਸੰਭਵ ਨਹੀਂ ਸੀ, ਇਸ ਲਈ ਨਿਰਮਾਤਾਵਾਂ ਨੇ ਇਸ ਦੀ ਬਜਾਏ ਇੱਕ ਵੱਡਾ ਸੈੱਟਅੱਪ ਕੀਤਾ ਜਿੱਥੇ ਫਿਲਮ ਦੀ ਸ਼ੂਟਿੰਗ ਕੀਤੀ ਜਾਵੇਗੀ। ਖਬਰਾਂ ਮੁਤਾਬਕ ਇਹ 10 ਦਿਨਾਂ ਦਾ ਸ਼ੈਡਿਊਲ ਹੋਵੇਗਾ, ਜਿਸ ਤੋਂ ਬਾਅਦ ਟੀਮ ਬਾਂਦਰਾ ਦੇ ਮਹਿਬੂਬ ਸਟੂਡੀਓ 'ਚ ਸ਼ੂਟਿੰਗ ਕਰੇਗੀ।

image from instagram

ਦੱਸਣਯੋਗ ਹੈ ਕਿ ਫਿਲਮ ਦੀ ਸ਼ੂਟਿੰਗ ਲਈ ਸਲਮਾਨ ਖਾਨ ਦੀ ਪਸੰਦੀਦਾ ਲੋਕੇਸ਼ਨ ਬਾਂਦਰਾ ਸਥਿਤ ਮਹਿਬੂਬ ਸਟੂਡੀਓ ਹੈ। ਇਸ ਤੋਂ ਬਾਅਦ ਕਰੂ ਮੈਂਬਰ ਫਿਲਮ ਦੇ ਦੂਜੇ ਹਿੱਸੇ ਦੀ ਸ਼ੂਟਿੰਗ ਲਈ ਹੈਦਰਾਬਾਦ ਜਾਣਗੇ।
ਇਸ ਫਿਲਮ ਵਿੱਚ ਪਹਿਲੀ ਵਾਰ ਸਲਮਾਨ ਖਾਨ ਤੇ ਪੂਜਾ ਹੇਗੜੇ ਸਕ੍ਰੀਨ ਸਪੇਸ਼ ਸ਼ੇ ਰ ਕਰਨਗੇ। ਦੱਸ ਦਈਏ ਕਿ ਪੂਜਾ ਸਲਮਾਨ ਖਾਨ ਤੋਂ 25 ਸਾਲ ਛੋਟੀ ਹੈ ਤੇ ਦਰਸ਼ਕ ਸਲਮਾਨ ਨੂੰ ਉਨ੍ਹਾਂ ਤੋਂ ਅੱਧੀ ਉਮਰ ਦੀ ਅਦਾਕਾਰਾ ਨਾਲ ਕੰਮ ਕਰਦੇ ਹੋਏ ਵੇਖਣ ਲਈ ਉਤਸ਼ਾਹਿਤ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਆਪਣੀ ਉਮਰ ਤੋਂ ਅੱਧੀ ਉਮਰ ਦੀ ਅਭਿਨੇਤਰੀ ਨਾਲ ਕੰਮ ਕਰ ਰਹੇ ਹਨ।

image from instagram

ਹੋਰ ਪੜ੍ਹੋ : Happy Birthday Zareen Khan : ਅਜਿਹੀ ਅਦਾਕਾਰਾ ਜਿਸ ਨੇ ਕਈ ਮੁਸ਼ਕਲਾਂ ਤੋਂ ਬਾਅਦ ਬਾਲੀਵੁੱਡ 'ਚ ਬਣਾਈ ਪਛਾਣ

ਜੇਕਰ ਸਲਮਾਨ ਦੇ ਆਗਮੀ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਕਭੀ ਈਦ ਕਭੀ ਦੀਵਾਲੀ ਦੇ ਨਾਲ ਫਿਲਮ ਟਾਈਗਰ 3 ਵਿੱਚ ਨਜ਼ਰ ਆਉਣਗੇ। ਇਸ ਫਿਲਮ 'ਚ ਉਹ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਬਾਅਦ ਉਹ ਫਿਲਮ 'ਕਿੱਕ 2' 'ਚ ਵੀ ਨਜ਼ਰ ਆਵੇਗੀ। ਖਬਰਾਂ ਮੁਤਾਬਕ ਉਹ ਦਬੰਗ 4 ਅਤੇ ਬਜਰੰਗੀ ਭਾਈਜਾਨ ਦੇ ਸੀਕਵਲ 'ਚ ਵੀ ਕੰਮ ਕਰਨਗੇ।

 

View this post on Instagram

 

A post shared by Salman Khan (@beingsalmankhan)

You may also like