ਸਲਮਾਨ ਖਾਨ ਪਾਕਿਸਤਾਨ ਦੇ ਕਰਾਚੀ 'ਚ ਮੋਟਰਸਾਇਕਲ ਪਾਰਕ ਕਰਦੇ ਦਿੱਤੇ ਦਿਖਾਈ, ਦੇਖੋ ਵੀਡਿਓ 

Written by  Rupinder Kaler   |  January 22nd 2019 05:41 PM  |  Updated: January 23rd 2019 05:52 PM

ਸਲਮਾਨ ਖਾਨ ਪਾਕਿਸਤਾਨ ਦੇ ਕਰਾਚੀ 'ਚ ਮੋਟਰਸਾਇਕਲ ਪਾਰਕ ਕਰਦੇ ਦਿੱਤੇ ਦਿਖਾਈ, ਦੇਖੋ ਵੀਡਿਓ 

ਜਦੋਂ ਬਾਲੀਵੁੱਡ ਦਾ ਕੋਈ ਸਿਤਾਰਾ ਆਮ ਜਿਹਾ ਕੰਮ ਕਰਦਾ ਹੋਇਆ ਦਿਖਾਈ ਦੇਵੇ ਤਾਂ ਇਹ ਚਰਚਾ ਦਾ ਵਿਸ਼ਾ ਬਣ ਹੀ ਜਾਂਦਾ ਹੈ । ਇਸੇ ਤਰ੍ਹਾਂ ਦੀ ਇੱਕ ਵੀਡਿਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਸਲਮਾਨ ਖਾਨ ਵਰਗਾ ਇੱਕ ਸ਼ਖ਼ਸ ਮੋਟਰਸਾਇਕਲ ਪਾਰਕ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।ਖਬਰਾਂ ਮੁਤਾਬਿਕ ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਦਾ ਹੈ ।

https://www.instagram.com/p/Bs7btdjAuIY/?utm_source=ig_embed

ਇਸ ਵੀਡਿਓ ਨੂੰ ਦੇਖਕੇ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਕ੍ਰੇਜ਼ੀ ਹੋ ਰਹੇ ਹਨ। ਇਹ ਵੀਡੀਓ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਵੀ ਖੂਬ ਵਾਇਰਲ ਹੋ ਰਿਹਾ ਹੈ। ਇਸ ਵਿੱਚ ਸਲਮਾਨ ਖ਼ਾਨ ਵਾਂਗ ਦਿੱਸਣ ਵਾਲਾ ਸ਼ਖ਼ਸ ਕਰਾਚੀ ਦੇ ਬੋਲਟਨ ਵਿੱਚ ਮੋਟਰਸਾਈਕਲ ਪਾਰਕ ਕਰ ਰਿਹਾ ਹੈ। ਇਹ ਸ਼ਖ਼ਸ ਸਿਰਫ ਦਿੱਖ ਵਿੱਚ ਹੀ ਨਹੀਂ, ਬਲਕਿ ਹੇਅਰ ਸਟਾਈਲ ਤੇ ਹੋਰ ਸਭ ਕੁਝ ਵੀ ਸਲਮਾਨ ਖ਼ਾਨ ਤੋਂ ਪ੍ਰੇਰਿਤ ਹੈ।

https://twitter.com/abdullahferoz1/status/1086353779103027200

ਸਲਮਾਨ ਖ਼ਾਨ ਦੇ ਕੰਮ ਦੀ ਗੱਲ ਕੀਤੀ ਜਾਏ ਤਾਂ ਉਹ ਏਨੀਂ ਦਿਨੀ ਆਪਣੀ ਨਵੀਂ ਆ ਰਹੀ ਫਿਲਮ 'ਭਾਰਤ' ਦੀ ਸ਼ੂਟਿੰਗ ਵਿੱਚ ਬਿਜ਼ੀ ਹਨ । ਇਸ ਫਿਲਮ ਵਿੱਚ ਉਹਨਾਂ ਦੇ ਨਾਲ ਕੈਟਰੀਨਾ ਕੈਫ, ਜੈਕੀ ਸ਼ਰੌਫ, ਤੱਬੂ, ਦਿਸ਼ਾ ਪਟਾਨੀ, ਨੌਰਾ ਫਤੇਹੀ, ਸੁਨੀਲ ਗ੍ਰੋਵਰ ਤੇ ਆਸਿਫ ਸ਼ੇਖ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network