
ਸਲਮਾਨ ਖ਼ਾਨ (Salman Khan) ਦੇ ਇੱਕ ਫੈਨ ਦਾ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਸਲਮਾਨ ਖ਼ਾਨ ਦਾ ਇਹ ਫੈਨ ਉਨ੍ਹਾਂ ਵਾਂਗ ਸ਼ਰਟ ਲੈੱਸ ਹੋ ਕੇ ਡਾਂਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਵਾਂਗ ਸਟਾਈਲ ਅਪਣਾ ਕੇ ਇਹ ਸ਼ਖਸ ਪੁਰਾਣੇ ਲਖਨਊ ਦੀਆਂ ਸੜਕਾਂ ‘ਤੇ ਡਾਂਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

ਹੋਰ ਪੜ੍ਹੋ : ਇਸ ਅਦਾਕਾਰ ਨੇ ਭਰੀ ਮਹਿਫ਼ਿਲ ‘ਚ ਸਲਮਾਨ ਖ਼ਾਨ ਦਾ ਤੋੜਿਆ ਸੀ ਹੰਕਾਰ, ਦਿੱਤਾ ਸੀ ਇਸ ਤਰ੍ਹਾਂ ਦਾ ਜਵਾਬ
ਇਸ ਸ਼ਖਸ ਨੂੰ ਵੇਖਣ ਦੇ ਲਈ ਲੋਕਾਂ ਦੀ ਭੀੜ ਸੜਕ ‘ਤੇ ਇੱਕਠੀ ਹੋ ਗਈ । ਸਲਮਾਨ ਖ਼ਾਨ ਦੇ ਇਸ ਕੱਟੜ ਫੈਨ ਦੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ।ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ ।

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ‘ਚ ਜੱਸੀ ਗਿੱਲ ਦੀ ਹੋਈ ਐਂਟਰੀ
ਸਲਮਾਨ ਖ਼ਾਨ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਜਰੰਗੀ ਭਾਈਜਾਨ, ਭਾਰਤ, ਪ੍ਰੇਮ ਰਤਨ ਧਨ ਪਾਇਓ, ਬਾਡੀਗਾਰਡ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਅੰਤਿਮ’ ਆਈ ਸੀ ।ਇਸ ਫ਼ਿਲਮ ‘ਚ ਉਨ੍ਹਾਂ ਦਾ ਜੀਜਾ ਵੀ ਦਿਖਾਈ ਦਿੱਤਾ ਸੀ ।ਸਲਮਾਨ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਜਿੰਨੇ ਕਾਮਯਾਬ ਅਦਾਕਾਰ ਹਨ, ਪਰ ਨਿੱਜੀ ਜ਼ਿੰਦਗੀ ਓਨੀ ਹੀ ਨਾਕਾਮ ਰਹੀ ਹੈ ।

ਉਨ੍ਹਾਂ ਦੇ ਕਈ ਹੀਰੋਇਨਾਂ ਦੇ ਨਾਲ ਰਿਸ਼ਤੇ ਰਹੇ ਹਨ, ਪਰ ਉਨ੍ਹਾਂ ਦਾ ਕਿਸੇ ਨੇ ਵੀ ਸਾਥ ਨਹੀਂ ਨਿਭਾਇਆ । ਸਭ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਅਦਾਕਾਰਾ ਐਸ਼ਵਰਿਆ ਰਾਏ ਦੇ ਨਾਲ ਜੁੜਿਆ ਸੀ । ਪਰ ਕਿਸੇ ਕਾਰਨ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ । ਇਸ ਤੋਂ ਪਹਿਲਾਂ ਸਲਮਾਨ ਖ਼ਾਨ ਸੰਗੀਤਾ ਬਿਜਲਾਨੀ ਦੇ ਨਾਲ ਵੀ ਅਫੇਅਰ ਦੀਆਂ ਖ਼ਬਰਾਂ ਵੀ ਆਈਆਂ । ਪਰ ਦੋਵਾਂ ਦੀ ਦੋਸਤੀ ਜ਼ਿਆਦਾ ਦਿਨ ਤੱਕ ਨਹੀਂ ਚੱਲ ਪਾਈ ।
View this post on Instagram