
ਹਿੰਦੀ ਬੋਲਣ ਵਾਲੇ ਸੂਬਿਆਂ ਦੇ ਵਿੱਚ ਸਾਊਥ ਫਿਲਮਾਂ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਹੁਣ ਲੋਕ ਹਰ ਇੱਕ ਸਾਊਥ ਫਿਲਮ ਲਈ ਉਨ੍ਹੇ ਹੀ ਉਤਸੁਕ ਹਨ, ਜਿੰਨਾ ਉਹ ਬਾਲੀਵੁੱਡ ਫਿਲਮਾਂ ਲਈ ਹੁੰਦੇ ਹਨ। ਇਸੇ ਉਤਸ਼ਾਹ ਨੂੰ ਦੇਖਦੇ ਹੋਏ ਪੁਸ਼ਪਾ: ਦਿ ਰਾਈਜ਼ ਸਟਾਰਰ ਸਮੰਥਾ ਰੂਥ ਪ੍ਰਭੂ ਆਪਣੇ ਫੈਨਜਜ਼ ਲਈ ਇੱਕ ਡਰਾਉਣੀ ਅਤੇ ਫਿਕਸ਼ਨ, ਥ੍ਰਿਲਰ ਤੇ ਹੌਰਰ ਫਿਲਮ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਿਲਮ ਦਾ ਟੀਜ਼ਰ ਜਾਰੀ ਹੋ ਚੁੱਕਾ ਹੈ।

ਸਮਾਂਥਾ ਨੇ ਇਸ ਫਿਲਮ ਦੇ ਟੀਜ਼ਰ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੇਅਰ ਕੀਤਾ ਹੈ। ਇਸ ਫਿਲਮ ਦੇ ਟੀਜ਼ਰ ਵਿੱਚ ਸਮਾਂਥਾ ਦਾ ਫਸਟ ਲੁੱਕ ਵੀ ਸਾਹਮਣੇ ਆਇਆ ਹੈ।ਇਸ ਫਿਲਮ ਦਾ ਨਾਂਅ ਯਸ਼ੋਦਾ ਹੈ। ਇਸ ਫਿਲਮ ਵਿੱਚ ਸਮਾਂਥਾ ਯਸ਼ੋਦਾ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਵੀਡੀਓ ਵਿੱਚ ਸ਼ਾਨਦਾਰ ਪਿਛੋਕੜ ਸੰਗੀਤ ਦੇ ਨਾਲ ਰੋਮਾਂਚਕ ਦ੍ਰਿਸ਼ ਹਨ।
ਵੀਡੀਓ ਦੇਖ ਕੇ ਜਿੰਨਾ ਅਸੀਂ ਸਮਝ ਸਕੇ ਹਾਂ, ਉਸ ਮੁਤਾਬਕ ਇਹ ਇੱਕ ਔਰਤ ਦੀ ਜ਼ਿੰਦਗੀ ਦੀ ਕੇਂਦਰਿਤ ਅਧਾਰਿਤ ਫਿਲਮ ਜਾਪਦੀ ਹੈ। ਇਸ 'ਚ ਹੌਰਰ ਦਾ ਮਾਹੌਲ ਦੇਖਿਆ ਜਾ ਸਕਦਾ ਹੈ। ਨਿਰਮਾਤਾਵਾਂ ਦੇ ਮੁਤਾਬਕ, ਯਸ਼ੋਦਾ ਇੱਕ ਸਾਇੰਸ ਫਿਕਸ਼ਨ ਥ੍ਰਿਲਰ ਫਿਲਮ ਹੈ। ਜਾਰੀ ਕੀਤੇ ਗਏ ਵੀਡੀਓ ਵਿੱਚ ਸਮੰਥਾ, ਇੱਕ ਗਰਭਵਤੀ ਔਰਤ ਦਿਖਾਈ ਦਿੰਦੀ ਹੈ, ਜੋ ਇੱਕ ਅਜਿਹੀ ਥਾਂ 'ਤੇ ਹੈ ਜਿੱਥੇ ਆਸਾਨੀ ਨਾਲ ਪਹੁੰਚ ਨਹੀਂ ਕੀਤੀ ਜਾ ਸਕਦੀ।

ਆਪਣੇ ਅਧਿਕਾਰਤ ਟਵਿੱਟਰ ਅਤੇ ਇੰਸਟਾਗ੍ਰਾਮ ਹੈਂਡਲ 'ਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ, ਸਮਾਂਥਾ ਨੇ ਲਿਖਿਆ, "ਤੁਹਾਡੇ ਸਾਰਿਆਂ ਨਾਲ ਸਾਡੀ ਫਿਲਮ ਦੀ ਪਹਿਲੀ ਝਲਕ ਸਾਂਝੀ ਕਰਨ ਲਈ ਉਤਸ਼ਾਹਿਤ ਹਾਂ।"
ਇਹ ਫਿਲਮ ਹਰੀ ਸ਼ੰਕਰ ਅਤੇ ਹਰੀਸ਼ ਨਾਰਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। '
ਯਸ਼ੋਦਾ' ਵਿੱਚ ਸਮੰਥਾ ਦੇ ਨਾਲ ਤਾਮਿਲ ਅਦਾਕਾਰਾ ਵਰਲਕਸ਼ਮੀ ਸਰਥ ਕੁਮਾਰ ਅਤੇ ਮਲਿਆਲਮ ਅਦਾਕਾਰ ਊਨੀ ਮੁਕੁੰਦਨ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੀ ਡਾਕੂਮੈਂਟਰੀ ਬਾਰੇ ਕੀਤਾ ਦਿਲਚਸਪ ਖੁਲਾਸਾ ਪੜ੍ਹੋ ਪੂਰੀ ਖਬਰ
ਸਮਾਂਥਾ ਦੀ 'ਯਸ਼ੋਦਾ' 12 ਅਗਸਤ 2022 ਨੂੰ ਤੇਲਗੂ ਸਮੇਤ ਹਿੰਦੀ, ਤਾਮਿਲ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਯਸ਼ੋਦਾ ਦਾ ਨਿਰਮਾਣ ਸ਼ਿਵਲੇਕਾ ਕ੍ਰਿਸ਼ਨਾ ਪ੍ਰਸਾਦ ਵੱਲੋਂ ਉਸ ਦੀ ਆਪਣੀ ਸ਼੍ਰੀਦੇਵੀ ਮੂਵੀਜ਼ ਦੇ ਅਧੀਨ ਕੀਤਾ ਗਿਆ ਹੈ।
View this post on Instagram