ਅਦਾਕਾਰਾ ਸੰਭਾਵਨਾ ਸੇਠ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਸ ਨਜ਼ਦੀਕੀ ਦੀ ਹੋਈ ਮੌਤ

written by Lajwinder kaur | October 16, 2022 06:50pm

Sambhavna Seth News: ਬਿੱਗ ਬੌਸ ਫੇਮ ਅਦਾਕਾਰਾ ਸੰਭਾਵਨਾ ਸੇਠ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਯੂਟਿਊਬ ਉੱਤੇ ਆਪਣੇ ਵੀਲੌਗਸ ਕਰਕੇ ਕਾਫੀ ਚਰਚਾ 'ਚ ਰਹਿੰਦੀ ਹੈ। ਹਾਲ ਹੀ ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਇਮੋਸ਼ਨਲ ਪੋਸਟ ਪਾ ਕੇ ਆਪਣੇ ਕਿਸੇ ਕਰੀਬੀ ਦੇ ਇਸ ਦੁਨੀਆ ਤੋਂ ਚਲੇ ਜਾਣ ਦਾ ਦੁੱਖ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਨਹੀਂ ਰਹੇ ਮਹਾਨ ਜਾਦੂਗਰ ਓਪੀ ਸ਼ਰਮਾ, ਕਿਹਾ ਕਰਦੇ ਸੀ- ‘ਮੈਂ ਰਹਾਂ ਜਾਂ ਨਾ ਰਹਾਂ, ਜਾਦੂ ਜਾਰੀ ਰਹੇਗਾ’

Sambhavna Seth image From Instagram

ਦੱਸ ਦਈਏ ਇਸ ਕਰੀਬੀ ਨਾਲ ਸੰਭਾਵਨਾ ਦਾ ਰਿਸ਼ਤਾ 20 ਸਾਲ ਤੋਂ ਵੀ ਵੱਧ ਦਾ ਸੀ। ਇਸ ਕਰੀਬੀ ਦੋਸਤ ਦੀ ਮੌਤ ਤੋਂ ਬਾਅਦ ਸੰਭਾਵਨਾ ਟੁੱਟ ਗਈ ਹੈ। ਅਦਾਕਾਰਾ ਨੇ ਆਪਣੇ ਇਸ ਕਰੀਬੀ ਦੋਸਤ ਦੀ ਮੌਤ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਇੱਕ ਪੋਸਟ 'ਚ ਦਿੱਤੀ ਹੈ। ਅਭਿਨੇਤਰੀ ਦੀ ਇਹ ਪੋਸਟ ਬੇਹੱਦ ਭਾਵੁਕ ਹੈ, ਜਿਸ 'ਚ ਉਨ੍ਹਾਂ ਨੇ ਇਸ ਕਰੀਬੀ ਨਾਲ ਬਿਤਾਏ ਹਰ ਪਲ ਨੂੰ ਯਾਦ ਕਰਦੇ ਹੋਏ ਆਪਣੇ ਦਿਲ ਦੀ ਗੱਲ ਦੱਸੀ ਹੈ।

Sambhavna Seth rushed to hospital-min image From Instagram

ਦੱਸ ਦਈਏ ਸੰਭਾਵਨਾ ਸੇਠ ਕੋਲ 4 ਪਾਲਤੂ ਕੁੱਤੇ ਹਨ। ਜਿਸ ਵਿੱਚੋਂ Coco ਨਾਮਕ ਕੁੱਤੇ ਦੀ ਮੌਤ ਹੋ ਗਈ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਇਨ੍ਹਾਂ ਤਸਵੀਰਾਂ 'ਚ ਸੰਭਾਵਨਾ ਸੇਠ ਨੇ ਕੋਕੋ ਨੂੰ ਆਪਣੀ ਗੋਦ 'ਚ ਫੜਿਆ ਹੋਇਆ ਹੈ, ਜਿਸ ਦੀ ਆਕਸੀਜਨ ਲੱਗੀ ਹੋਈ ਹੈ। ਇਸ ਦੇ ਨਾਲ ਹੀ ਕੋਕੋ ਦੀ ਮੌਤ ਤੋਂ ਬਾਅਦ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਤੇ ਅਦਾਕਾਰਾ ਨੇ ਫੁੱਲ ਚੜ੍ਹਾਏ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਭਾਵਨਾ ਸੇਠ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖਿਆ- 'ਭਾਰੇ ਦਿਲ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਹੀ ਹਾਂ ਕਿ 14 ਅਕਤੂਬਰ ਨੂੰ ਸਵੇਰੇ 6:30 ਵਜੇ our dearest son Coco ਦੀ ਮੌਤ ਹੋ ਗਈ। ਇਹ ਬਹੁਤ ਦੁਖਦਾਈ ਹੈ...ਅਸੀਂ ਹਰ ਇੱਕ ਮਿੰਟ ਮੁਸੀਬਤ ਵਿੱਚੋਂ ਲੰਘ ਰਹੇ ਹਾਂ।

image From Instagram

ਅਦਾਕਾਰਾ ਨੇ ਅੱਗੇ ਲਿਖਿਆ ਹੈ ‘ਕੋਕੋ ਲਗਭਗ 20 ਸਾਲਾਂ ਤੋਂ ਸਾਡੇ ਨਾਲ ਰਿਹਾ... ਸਾਡੇ ਵਿਆਹ ਤੋਂ ਪਹਿਲਾਂ ਵੀ ਉਹ ਸਾਡੇ ਨਾਲ ਸੀ...ਉਸਨੇ ਸਾਨੂੰ ਬਹੁਤ ਕੁਝ ਦਿੱਤਾ ਹੈ...ਕੋਕੋ ਸਾਡਾ ਸਭ ਤੋਂ ਪਿਆਰਾ ਪੁੱਤਰ ਸੀ ਅਤੇ ਹਮੇਸ਼ਾ ਰਾਜਕੁਮਾਰ ਰਹੇਗਾ।' ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਦੁੱਖ ਜਤਾ ਰਹੇ ਹਨ।

 

 

You may also like