Advertisment

'ਹਰਜੀਤਾ' ਫ਼ਿਲਮ ਲਈ ਇਸ ਬੱਚੇ ਨੂੰ ਮਿਲਿਆ ਬੈਸਟ ਚਾਈਲਡ ਐਕਟਰ ਦਾ ਨੈਸ਼ਨਲ ਅਵਾਰਡ,ਇੰਝ ਕੀਤੀ ਸੀ ਫ਼ਿਲਮ ਲਈ ਮਿਹਨਤ

author-image
By Aaseen Khan
New Update
'ਹਰਜੀਤਾ' ਫ਼ਿਲਮ ਲਈ ਇਸ ਬੱਚੇ ਨੂੰ ਮਿਲਿਆ ਬੈਸਟ ਚਾਈਲਡ ਐਕਟਰ ਦਾ ਨੈਸ਼ਨਲ ਅਵਾਰਡ,ਇੰਝ ਕੀਤੀ ਸੀ ਫ਼ਿਲਮ ਲਈ ਮਿਹਨਤ
Advertisment
ਪਿਛਲੇ ਦਿਨੀਂ ਹੋਏ 66 ਵੇਂ ਨੈਸ਼ਨਲ ਫ਼ਿਲਮ ਅਵਾਰਡਸ  ਦੇ ਐਲਾਨਾਂ 'ਚ ਭਾਰਤ ਦੀਆਂ ਰੀਜਨਲ ਅਤੇ ਹਿੰਦੀ ਫ਼ਿਲਮਾਂ ਅਤੇ ਅਦਾਕਾਰਾਂ ਨੂੰ ਅਵਾਰਡ ਦਿੱਤੇ ਗਏ। ਇਹਨਾਂ ਅਵਾਰਡਾਂ 'ਚ 2018 'ਚ ਆਈ ਐਮੀ ਵਿਰਕ ਦੀ ਫ਼ਿਲਮ ਹਰਜੀਤਾ ਦੀ ਝੰਡੀ ਰਹੀ। ਫ਼ਿਲਮ ਨੇ ਤਾਂ ਬੈਸਟ ਪੰਜਾਬੀ ਫ਼ਿਲਮ ਦਾ ਨੈਸ਼ਨਲ ਅਵਾਰਡ ਆਪਣੇ ਨਾਮ ਕੀਤਾ ਹੈ ਸਗੋਂ ਫ਼ਿਲਮ 'ਚ ਕੰਮ ਕਰਨ ਵਾਲੇ ਚਾਈਲਡ ਆਰਟਿਸਟ ਸਮੀਪ ਸਿੰਘ ਨੂੰ ਵੀ ਬੈਸਟ ਚਾਈਲਡ ਐਕਟਰ ਦਾ ਖਿਤਾਬ ਹਾਸਿਲ ਹੋਇਆ ਹੈ। ਫ਼ਿਲਮ ਦੇ ਲੇਖਕ ਜਗਦੀਪ ਸਿੱਧੂ ਨੇ ਸਮੀਪ ਸਿੰਘ ਦੇ ਪਹਿਲੇ ਆਡੀਸ਼ਨ ਦੀ ਵੀਡੀਓ ਸਾਂਝੀ ਕਰਦੇ ਹੋਏ ਉਸ ਦੀ ਮਿਹਨਤ ਅਤੇ ਲਗਨ 'ਤੇ ਵੀ ਚਾਨਣਾ ਪਾਇਆ ਹੈ।ਜਗਦੀਪ ਸਿੱਧੂ ਨੇ ਲਿਖਿਆ ਹੈ 'ਗਰਾਉਂਡ 'ਚ ਹਾਕੀ ਖੇਡਦੇ ਇਸ ਮੁੰਡੇ 'ਚ ਅੱਗ ਦਿਖੀ ਸੀ..ਏਦਾ ਫਰਸਟ ਆਡੀਸ਼ਨ ਹਰਜੀਤਾ ਲਈ। ਨਵੰਬਰ ਦੀ ਠੰਡ 'ਚ ਜਦੋਂ ਡੁਬਲੀਕੇਟ ਐਕਟਰ ਮੁੱਕਰ ਗਿਆ ਸੀ ਛੱਪੜ ਦੇ ਠੰਡੇ ਪਾਣੀ 'ਚ ਵੜਨ ਤੋਂ ਤਾਂ ਇਸ ਨੇ ਤੈਰਾਕੀ ਨਾ ਆਉਂਦੇ ਹੋਏ ਵੀ ਏਨੀ ਠੰਡ 'ਚ ਸਾਰਾ ਦਿਨ ਠੰਡੇ ਪਾਣੀ 'ਚ ਆਪ ਸ਼ੌਟ ਦਿੱਤਾ, ਨੈਸ਼ਨਲ ਅਵਾਰਡ ਜੇਤੂ ਪਹਿਲੀ ਫ਼ਿਲਮ ਬੈਸਟ ਚਾਈਲਡ ਐਕਟਰ'। ਹੋਰ ਵੇਖੋ : ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਦਾ ਇਹ ਹੋਵੇਗਾ ਨਾਮ, ਪਹਿਲੀ ਝਲਕ ਆਈ ਸਾਹਮਣੇ
ਦੱਸ ਦਈਏ ਜੂਨੀਅਰ ਵਰਲਡ ਕੱਪ ਜੇਤੂ ਟੀਮ ਦੇ ਕੈਪਟਨ ਹਰਜੀਤ ਸਿੰਘ ਦੀ ਜਵਾਨੀ 'ਤੇ ਅਧਾਰਿਤ ਇਸ ਫ਼ਿਲਮ 'ਚ ਸਮੀਪ ਸਿੰਘ ਨੇ ਹਰਜੀਤ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਉਸ ਦੀ ਅਦਾਕਾਰੀ ਦਾ ਹਰ ਪਾਸੇ ਬਹੁਤ ਤਰੀਫ ਹੋਈ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment