Advertisment

ਸਮੀਰ ਮਾਹੀ ਦਾ ਨਵਾਂ ਗੀਤ ‘ਡਰਾਇਵਰੀ ਟਰੱਕਾਂ ਦੀ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ, ਦੇਖੋ ਵੀਡੀਓ

author-image
By Lajwinder kaur
New Update
ਸਮੀਰ ਮਾਹੀ ਦਾ ਨਵਾਂ ਗੀਤ ‘ਡਰਾਇਵਰੀ ਟਰੱਕਾਂ ਦੀ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਸਮੀਰ ਮਾਹੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ‘ਡਰਾਇਵਰੀ ਟਰੱਕਾਂ ਦੀ’(DRIVERY TRUCKAN DI) ਦੇ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਸਮੀਰ ਮਾਹੀ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ । ਹੋਰ ਵੇਖੋ:ਗੀਤਕਾਰ ਮਨਿੰਦਰ ਕੈਲੇ ਨੇ ਸ਼ੇਅਰ ਕੀਤੀ ਆਪਣੀ ਲਾਈਫ ਪਾਟਨਰ ਦੀ ਪਹਿਲੀ ਤਸਵੀਰ, ਵਧਾਈ ਵਾਲੇ ਮੈਸੇਜ਼ਾਂ ਦਾ ਲੱਗਿਆ ਤਾਂਤਾ ਜੇ ਗੱਲ ਕਰੀਏ ਗਾਣ ਦੇ ਬੋਲਾਂ ਦੀ ਤਾਂ ਉਹ ਅੰਮ੍ਰਿਤ ਪਾਲ ਸਿੰਘ(Amrit Pal Singh) ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੋਲ ਰੋਕਸ(Soul Rockers) ਨੇ ਦਿੱਤਾ ਹੈ । ਜੇ ਗੱਲ ਕਰੀਏ ਗਾਣੇ ਦੇ ਵੀਡੀਓ ਦੀ ਤਾਂ ਕਮਲ ਦੀਪ ਕੌਰ ਤੇ ਵਰੁਣ ਤਿਵਾਰੀ (Kamal Deep Kaur & Varun Tiwari) ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਸਮੀਰ ਮਾਹੀ ਤੇ ਪੰਜਾਬੀ ਮਾਡਲ । ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । publive-image ਜੇ ਗੱਲ ਕਰੀਏ ਸਮੀਰ ਮਾਹੀ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ ਜਿਵੇਂ ‘ਪਿਆਰ ਕਿੰਨਾ ਕਰਦੀ’, ‘ਨੀ ਗੱਲ ਸੁਣ’, ‘ਬੋਲੀਆਂ’, ‘ਮਿੱਤਰਾਂ ਦੀ ਰੇਂਜ’, ‘ਯਾਰੀਆਂ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment