ਅਦਾਕਾਰਾ ਸਮੀਕਸ਼ਾ ਸਿੰਘ ਤੇ ਗਾਇਕ ਸ਼ੈਲ ਨੇ ਕਰਵਾਇਆ ਵਿਆਹ, ਗੁਰਦੁਆਰਾ ਸਾਹਿਬ ’ਚ ਜਾ ਕੇ ਨਿਭਾਈਆਂ ਰਸਮਾਂ

Written by  Rupinder Kaler   |  July 09th 2020 03:29 PM  |  Updated: July 09th 2020 03:29 PM

ਅਦਾਕਾਰਾ ਸਮੀਕਸ਼ਾ ਸਿੰਘ ਤੇ ਗਾਇਕ ਸ਼ੈਲ ਨੇ ਕਰਵਾਇਆ ਵਿਆਹ, ਗੁਰਦੁਆਰਾ ਸਾਹਿਬ ’ਚ ਜਾ ਕੇ ਨਿਭਾਈਆਂ ਰਸਮਾਂ

ਟੀਵੀ ਅਦਾਕਾਰਾ ਸਮੀਕਸ਼ਾ ਸਿੰਘ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ । ਸਮੀਕਸ਼ਾ ਨੇ 3 ਜੁਲਾਈ ਨੂੰ ਸ਼ੈਲ ਓਸਵਾਲ ਨਾਲ ਵਿਆਹ ਕਰਵਾ ਲਿਆ ਹੈ । ਇਸ ਜੋੜੀ ਨੇ ਲਾਕਡਾਊਨ ਦੇ ਚਲਦੇ ਸਿੰਗਾਪੁਰ ਵਿੱਚ ਵਿਆਹ ਕਰਵਾਇਆ ਹੈ । ਜਿਸ ਦੀ ਜਾਣਕਾਰੀ ਸਮੀਕਸ਼ਾ ਨੇ ਦਿੱਤੀ ਹੈ । ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਹੋਇਆ ਹੈ ।

https://www.instagram.com/p/CCGqNGRnV57/

ਵੀਡੀਓ ਕਾਲ ਦੇ ਜਰੀਏ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੈ । ਸ਼ੈਲ ਓਸਵਾਲ ਤੇ ਸਮੀਕਸ਼ਾ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਾਰੀਆਂ ਰਸਮਾ ਨਿਭਾਈਆਂ ਹਨ ।

https://www.instagram.com/p/CCTvlsSHgje/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਮੀਕਸ਼ਾ ਨੇ ਦੋਹਾਂ ਦੇ ਰਿਲੇਸ਼ਨ ਨੂੰ ਲੈ ਕੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ , ਉਹਨਾਂ ਦੱਸਿਆ ਸੀ ਕਿ ‘ਇੱਕ ਗਾਣੇ ਨੂੰ ਲੈ ਕੇ ਸ਼ੈਲ ਨੇ ਉਹਨਾਂ ਨੂੰ ਅਪਰੋਚ ਕੀਤਾ ਸੀ, ਇਸ ਗਾਣੇ ਦੀ ਸ਼ੂਟਿੰਗ ਦੌਰਾਨ ਉਹ ਇੱਕ ਦੂਜੇ ਦੇ ਕਿੰਨੇ ਕਰੀਬ ਆ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ।

https://www.instagram.com/p/CCD9PITnx_g/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network