ਸਰੋਤਿਆਂ ਦੇ ਢਿੱਡਾਂ ‘ਚ ਪੀੜਾਂ ਪਾਉਣ ਵਾਲੀ ਮਾਂ-ਪੁੱਤਰ ਦੀ ਜੋੜੀ ਸੁਰਿੰਦਰ ਤਾਈ ਤੇ ਸੈਮੀ ਗਿੱਲ ਨਜ਼ਰ ਆਉਣਗੇ 'ਤੇਰੀ ਮੇਰੀ ਜੋੜੀ' ‘ਚ

Written by  Lajwinder kaur   |  March 31st 2019 03:11 PM  |  Updated: March 31st 2019 03:39 PM

ਸਰੋਤਿਆਂ ਦੇ ਢਿੱਡਾਂ ‘ਚ ਪੀੜਾਂ ਪਾਉਣ ਵਾਲੀ ਮਾਂ-ਪੁੱਤਰ ਦੀ ਜੋੜੀ ਸੁਰਿੰਦਰ ਤਾਈ ਤੇ ਸੈਮੀ ਗਿੱਲ ਨਜ਼ਰ ਆਉਣਗੇ 'ਤੇਰੀ ਮੇਰੀ ਜੋੜੀ' ‘ਚ

ਹਾਸਿਆਂ ਦੇ ਨਾਲ ਫੈਨਜ਼ ਦਾ ਦਿਲ ਜਿੱਤਣ ਵਾਲੀ ਮਾਂ-ਪੁੱਤਰ ਦੀ ਜੋੜੀ ਜਿਹੜੀ ਸੁਰਿੰਦਰ ਤਾਈ ਤੇ ਸੈਮੀ ਦੇ ਨਾਲ ਕਾਫੀ ਮਸ਼ਹੂਰ ਹੈ। ਜੀ ਹਾਂ, ਸੋਸ਼ਲ ਮੀਡੀਆ ਉੱਤੇ ਫੇਮਸ ਸੁਰਿੰਦਰ ਤਾਈ ਤੇ ਉਹਨਾਂ ਦਾ ਪੁੱਤਰ ਸੈਮੀ ਗਿੱਲ ਜਿਹਨਾਂ ਨੇ ਕਾਮੇਡੀ ਨਾਲ ਦੇਸ਼ੀ-ਵਿਦੇਸ਼ੀ ਸਰੋਤਿਆਂ ਦੇ ਦਿਲਾਂ ‘ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਸੁਰਿੰਦਰ ਤਾਈ ਆਪਣੇ ਦੇਸੀ ਬੋਲ ਬਾਣੀ ਵਾਲੇ ਅੰਦਾਜ਼ ਨਾਲ ਸਾਰੇ ਪੰਜਾਬੀਆਂ ਦੇ ਹਰਮਨ ਪਿਆਰੇ ਕਲਾਕਾਰ ਬਣ ਗਏ ਨੇ।

 

ਸੈਮੀ ਗਿੱਲ ਜਿਹਨਾਂ ਨੇ ਆਪਣੀ ਕਾਮੇਡੀ ਵੀਡੀਓਜ਼ ਦੇ ਨਾਲ ਸੋਸ਼ਲ ਮੀਡੀਆ ਉੱਤੇ ਆਪਣਾ ਨਾਮ ਬਣਾਇਆ ਹੈ। ਉਹਨਾਂ ਦੀਆਂ ਵੀਡੀਓਜ਼ ਦੀ ਫੈਨਜ਼ ਉਡੀਕ ਕਰਦੇ ਰਹਿੰਦੇ ਨੇ। ਇਸ ਦੇ ਦਰਮਿਆਨ ਫੈਨਜ਼ ਦੇ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਸੈਮੀ ਗਿੱਲ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਜੀ ਹਾਂ, ਸੈਮੀ ਗਿੱਲ ਨਿਰਦੇਸ਼ਕ ਅਦਿੱਤਿਆ ਸੂਦ ਵੱਲੋਂ ਬਣਾਈ ਜਾ ਰਹੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ‘ਚ ਨਜ਼ਰ ਆਉਣਗੇ। ਸ਼ੈਰੀ ਮਾਨ ਨੇ ਵੀ ਨਿਰਦੇਸ਼ਕ ਅਦਿੱਤਿਆ ਸੂਦ ਦੀ ਫ਼ਿਲਮ ‘ਓਏ ਹੋਏ ਪਿਆਰ ਹੋ ਗਿਆ’ ਨਾਲ ਪੰਜਾਬੀ ਇੰਡਸਟਰੀ ‘ਚ ਆਪਣਾ ਡੈਬਿਊ ਕੀਤਾ ਸੀ।

 

 

#kingbchouhan ❤️#punjab #terimerijodi ?

A post shared by King B Chouhan (@king.b.chouhan) on

ਹੋਰ ਵੇਖੋ:ਗੋਰੇ ਨੇ ਕਿਹਾ ਰਣਜੀਤ ਬਾਵਾ ਬੱਲੇ-ਬੱਲੇ, ਵੀਡੀਓ ਹੋਈ ਵਾਇਰਲ

ਤੇਰੀ ਮੇਰੀ ਜੋੜੀ ਚ ਸੈਮੀ ਗਿੱਲ, ਪੰਜਾਬੀ ਮਾਡਲ ਤੇ ਅਦਾਕਾਰ ਮੋਨਿਕਾ ਸ਼ਰਮਾ ਤੇ ਸੋਸ਼ਲ ਮੀਡੀਆ ਕਾਮੇਡੀ ਕਿੰਗ ਬੀ ਚੌਹਾਨ ਤੋਂ ਇਲਾਵਾ ਸੁਰਿੰਦਰ ਤਾਈ ਤੇ ਸੈਮੀ ਦੀ ਪਤਨੀ ਨਾਜ਼ ਵੀ ਨਜ਼ਰ ਆਉਣਗੇ। ਇਸ ਮੂਵੀ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਨੂੰ ਪੰਜਾਬ ਦੇ ਵਿੱਚ ਹੀ ਸ਼ੂਟ ਕੀਤਾ ਜਾ ਰਿਹਾ ਹੈ। ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਅਜਿਹੇ ਕਲਾਕਾਰ ਨੇ ਜਿਹਨਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਅਦਾਕਾਰੀ ਨਾਲ ਵੱਖਰੀ ਪਹਿਚਾਣ ਬਣਾਈ ਹੈ। ਇਹਨਾਂ ਤੋਂ ਇਲਾਵਾ ਫ਼ਿਲਮ ‘ਚ ਨਾਮੀ ਕਲਾਕਾਰ ਯੋਗਰਾਜ ਸਿੰਘ ਅਤੇ ਰਾਣਾ ਜੰਗ ਬਹਾਦਰ ਵੀ ਨਜ਼ਰ ਆਉਣਗੇ।

 

View this post on Instagram

 

Teri meri jodi#

A post shared by Sammy Gill (@mrsammygill) on

ਹੋਰ ਵੇਖੋ:ਸੋਨਮ ਬਾਜਵਾ ਨੇ ਸਿੰਡ੍ਰੇਲਾ ਲੁੱਕ ਨਾਲ ਕਰਵਾਈ ਅੱਤ, ਦੇਖੋ ਵੀਡੀਓ

 

View this post on Instagram

 

Its time for the big screen now# TERI MERI JODI

A post shared by Sammy Gill (@mrsammygill) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network