ਸਨਾ ਖ਼ਾਨ ਦਾ ਹੱਜ ਕਰਨ ਦਾ ਸੁਫ਼ਨਾ ਹੋਇਆ ਸਾਕਾਰ, ਖੁਸ਼ੀ ਨਾਲ ਭਰੇ ਹੰਝੂ

written by Lajwinder kaur | July 10, 2022

ਬਾਲੀਵੁੱਡ ਦੀ ਅਦਾਕਾਰਾ ਸਨਾ ਖ਼ਾਨ ਭਾਵੇਂ ਹੀ ਗਲੈਮਰ ਦੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੋਵੇ ਪਰ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਗੁਜਰਾਤ ਦੇ ਮੌਲਵੀ ਅਨਸ ਸਈਦ ਨਾਲ ਵਿਆਹ ਕਰਨ ਤੋਂ ਬਾਅਦ ਉਸ ਦੇ ਰਹਿਣ-ਸਹਿਣ ਅਤੇ ਵਿਚਾਰਧਾਰਾਂ ਵਿਚ ਸਭ ਕੁਝ ਬਦਲ ਗਿਆ ਹੈ।

ਇਸ ਦੇ ਬਾਵਜੂਦ ਉਹ ਆਪਣੀ ਜ਼ਿੰਦਗੀ ਬਾਰੇ ਅਪਡੇਟ ਦਿੰਦੀ ਰਹਿੰਦੀ ਹੈ। ਸਨਾ ਆਪਣੇ ਪਤੀ ਦੇ ਨਾਲ ਬਕਰੀਦ ਤੋਂ ਪਹਿਲਾਂ ਹੱਜ 'ਤੇ ਪਹੁੰਚੀ ਹੈ। ਹੱਜ ਲਈ ਸਾਊਦੀ ਅਰਬ ਮੀਨਾ ਰਵਾਨਾ ਹੋਣ ਤੋਂ ਪਹਿਲਾਂ ਸਨਾ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ ਜੇਕਰ ਮੇਰੇ ਕਾਰਨ ਕਿਸੇ ਦਾ ਦਿਲ ਦੁਖਿਆ ਹੈ ਤਾਂ ਮੈਨੂੰ ਮਾਫ ਕਰ ਦਿਓ।

hajj sana khan

ਹੋਰ ਪੜ੍ਹੋ : Payal Rohatgi-Sangram Singh Wedding: ਪਾਇਲ ਰੋਹਤਗੀ ਤੇ ਸੰਗਰਾਮ ਸਿੰਘ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ

ਸਨਾ ਖ਼ਾਨ ਨੇ ਭਾਵੇਂ ਗਲੈਮਰਸ ਦੀ ਦੁਨੀਆ ਛੱਡ ਦਿੱਤੀ ਹੈ ਪਰ ਲੋਕ ਅਜੇ ਵੀ ਉਸ ਬਾਰੇ ਜਾਣਨਾ ਚਾਹੁੰਦੇ ਹਨ। ਸਨਾ ਵੀ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਸਨਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਆਪਣੀ ਪਹਿਲੀ ਹੱਜ ਯਾਤਰਾ ਨੂੰ ਲੈ ਕੇ ਆਪਣੇ ਉਤਸ਼ਾਹ ਬਾਰੇ ਦੱਸਿਆ ਹੈ।

inside image of sana khan

ਸਨਾ ਖ਼ਾਨ ਦੇ ਪਤੀ ਅਨਸ ਸਈਦ ਨੇ ਉਸ ਦੀ ਵੀਡੀਓ ਬਣਾਈ ਹੈ। ਸਫ਼ਰ ਦੌਰਾਨ ਉਸ ਨੇ ਆਪਣੇ ਹਰ ਜਜ਼ਬਾਤ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਹੱਜ ਯਾਤਰਾ ਦੇ ਸੁਫਨੇ ਦੀ ਪੂਰਤੀ ਦੀ ਗੱਲ ਕਰਦੇ ਹੋਏ ਅਦਾਕਾਰਾ ਕਈ ਵਾਰ ਰੋਂਦੀ ਹੈ। ਹੱਜ ਦੀ ਖੁਸ਼ੀ 'ਚ ਸਨਾ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ। ਸਨਾ ਹੱਜ ਕਰਨ ਦੇ ਆਪਣੇ ਸੁਫਨੇ ਨੂੰ ਪੂਰਾ ਕਰਨ ਦਾ ਪੂਰਾ ਸਿਹਰਾ ਆਪਣੇ ਪਤੀ ਅਨਸ ਨੂੰ ਦਿੰਦੀ ਹੈ।

bollywood sana khan

ਸਨਾ ਖ਼ਾਨ ਜਦੋਂ ਸਾਊਦੀ ਅਰਬ ਪਹੁੰਚੀ ਤਾਂ ਉੱਥੇ ਹੋਟਲ 'ਚ ਆਪਣੇ ਕਮਰੇ ਦੀ ਝਲਕ ਦਿਖਾਉਂਦੇ ਹੋਏ ਉਹ ਦੱਸਦੀ ਹੈ ਕਿ ਉਸ ਦਾ ਸਫਰ ਬਹੁਤ ਖਾਸ ਰਿਹਾ ਹੈ। ਸਨਾ ਦੀਆਂ ਅੱਖਾਂ ਨੂੰ ਦੇਖ ਕੇ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਬਹੁਤ ਰੋਈ ਹੈ, ਥਕਾਵਟ ਉਸਦੇ ਚਿਹਰੇ 'ਤੇ ਵੀ ਦਿਖਾਈ ਦੇ ਰਹੀ ਹੈ। ਸਨਾ ਖ਼ਾਨ ਦੀਆਂ ਤਸਵੀਰਾਂ ਦੇਖ ਕੁਝ ਯੂਜ਼ਰ ਉਨ੍ਹਾਂ ਨੂੰ ਮੁਬਾਰਕ ਦੇ ਰਹੇ ਨੇ ਤੇ ਕੁਝ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ।

ਸਾਬਕਾ ਅਦਾਕਾਰਾ ਸਨਾ ਖ਼ਾਨ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਸੀ। ਟੀਵੀ ਦੇ ਮਸ਼ਹੂਰ ਸ਼ੋਅ 'ਬਿੱਗ ਬੌਸ' ਦੀ ਸਨਾ ਕਾਫੀ ਚਰਚਾ 'ਚ ਰਹੀ ਸੀ। ਲੋਕ ਉਦੋਂ ਹੈਰਾਨ ਰਹਿ ਗਏ ਜਦੋਂ ਗਲੈਮਰਸ ਅਦਾਕਾਰਾ ਸਨਾ ਖ਼ਾਨ ਨੇ ਅਚਾਨਕ ਗਲੈਮਰ ਦੀ ਦੁਨੀਆ ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ। ਸਨਾ ਖ਼ਾਨ ਦੇ ਇਸ ਬਦਲਾਅ ਤੋਂ ਬਾਅਦ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਾ ਜਦੋਂ ਉਨ੍ਹਾਂ ਨੇ ਮੁਫਤੀ ਅਨਸ ਨਾਲ ਵਿਆਹ ਕਰ ਲਿਆ। ਹੁਣ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਰਮਾਤਮਾ ਨੂੰ ਸਮਰਪਿਤ ਕਰ ਦਿੱਤਾ ਹੈ।

 

 

View this post on Instagram

 

A post shared by Saiyad Sana Khan (@sanakhaan21)

 

View this post on Instagram

 

A post shared by Saiyad Sana Khan (@sanakhaan21)

 

 

View this post on Instagram

 

A post shared by Saiyad Sana Khan (@sanakhaan21)

You may also like