ਸੰਦੀਪ ਸਿੰਘ ਨੇ ਪੰਜਾਬ ਦਾ ਨਾਂਅ ਕੀਤਾ ਰੋਸ਼ਨ, ਇਹ ਕੰਮ ਕਰਕੇ ਚੌਥੀ ਵਾਰ ਬਣਾਇਆ ਵਰਲਡ ਰਿਕਾਰਡ

written by Rupinder Kaler | December 10, 2020

ਸੰਦੀਪ ਸਿੰਘ ਕੈਲਾ ਨੇ ਨਵਾਂ ਇਤਿਹਾਸ ਰਚਿਆ ਹੈ । ਸੰਦੀਪ ਨੇ ਚੌਥੀ ਵਾਰ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਹੈ । ਸੰਦੀਪ ਦਾ ਇਹ ਚੌਥਾ ਵਰਲਡ ਰਿਕਾਰਡ ਇਸ ਤੋਂ ਪਹਿਲਾਂ ਉਹ ਤਿੰਨ ਵਾਰ ਵਰਲਡ ਰਿਕਾਰਡ ਦਰਜ ਕਰਵਾ ਚੁੱਕਾ ਹੈ ।

ਹੋਰ ਪੜ੍ਹੋ :

sandeep

ਸੰਦੀਪ ਨੇ ਦੱਸਿਆ ਕਿ ਤਿੰਨ ਬਾਸਕਿਟਬਾਲਾਂ ਨੂੰ ਉਂਗਲਾਂ ‘ਤੇ ਘੁਮਾਉਣ ਦਾ ਇਹ ਰਿਕਾਰਡ ਮਾਸਕੋ ਦੇ ਡਾਇਗੋ ਸੋਟੋ ਦੇ ਨਾਂਅ ਤੇ ਦਰਜ ਹੈ ਤੇ ਉਸ ਨੇ 17.80 ਸਕਿੰਟ ਬਾਸਕਿਟਬਾਲ ਨੂੰ ਘੁਮਾਇਆ ਹੈ । ਸੰਦੀਪ ਨੇ ਇਹ ਰਿਕਾਰਡ 20.98 ਸੈਕਿੰਡ ਵਿੱਚ ਤੋੜਿਆ ਹੈ ।

sandeep

ਸੰਦੀਪ ਨੇ ਆਪਣਾ ਇਹ ਰਿਕਾਰਡ ਦਰਜ ਕਰਵਾਉਣ ਲਈ ਕੈਨੇਡਾ ਵਿੱਚ 20 ਮਾਰਚ 2019 ਕੋਸ਼ਿਸ਼ ਕੀਤੀ ਸੀ, ਤੇ 9 ਦਸੰਬਰ 2020 ਵਿੱਚ ਇਹ ਰਿਕਾਰਡ ਦਰਜ ਕਰ ਲਿਆ ਗਿਆ । ਸੰਦੀਪ ਏਨੀਂ ਦਿਨੀਂ ਕੈਨੇਡਾ ਵਿੱਚ ਰਹਿ ਰਿਹਾ ਹੈ । ਮੂਲ ਰੂਪ ਵਿੱਚ ਸੰਦੀਪ ਪੰਜਾਬ ਦੇ ਪਿੰਡ ਬੱਡੂਵਾਲ ਦਾ ਵਾਸੀ ਹੈ ।

0 Comments
0

You may also like