ਸਾਨੀਆ ਮਿਰਜ਼ਾ ਨੇ ਬਿਆਨ ਕੀਤਾ ਘਰ ‘ਚ ਵੱਡੇ ਅਤੇ ਪਹਿਲੇ ਨੰਬਰ ਵਾਲੇ ਬੱਚੇ ਦਾ ਦਰਦ, ਦੇਖੋ ਵੀਡੀਓ

written by Lajwinder kaur | November 25, 2021

ਇੰਡੀਅਨ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ Sania Mirza ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਚ ਉਨ੍ਹਾਂ ਨੇ ਘਰ ਚ ਪਹਿਲੇ ਨੰਬਰ ਵਾਲੇ ਬੱਚੇ ਦੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਵੀਡੀਓ ‘ਚ ਦੇਖ ਸਕਦੇ ਉਹ ਸਲਮਾਨ ਖ਼ਾਨ ਦੀ ਗੀਤ Character Dheela ਹੈ ਉੱਤੇ ਅਦਾਕਾਰੀ ਕਰ ਰਹੀ ਹੈ। ਵੀਡੀਓ ਉੱਤੇ ਲਿਖਿਆ ਹੈ 15 ਸਾਲ ਦੀ ਉਮਰ ‘ਚ, ਜਦੋਂ ਮੇਰੀ ਛੋਟੀ ਭੈਣ ਲੰਡਨ ਘੁੰਮਣ ਲਈ ਪੁੱਛਦੀ ਹੈ ਤਾਂ ਮਾਪੇ ਕਹਿੰਦੇ ਨੇ ਹਾਂ ਜ਼ਰੂਰ ਜਾਵੋ...ਜਦੋਂ ਮੈਂ 21 ਸਾਲ ਦੀ ਸੀ ਤਾਂ ਜੇ ਮੈਂ ਬਾਹਰ ਸਹੇਲੀਆਂ ਦੇ ਨਾਲ ਰਾਤ ਰੁੱਕਣ ਦੇ ਲਈ ਪੁੱਛਦੀ ਸੀ ਤਾਂ ਮਾਪੇ ਕਹਿੰਦੇ ਸੀ ਨਹੀਂ ਜਾਣਾ...’

feataure image of sania mirza wished her hubby shoaib malik happy wedding anniversary Image Source: instagram

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-ਪਹਿਲੇ ਬੱਚੇ ਦੀ ਇਹੀ ਮੁਸੀਬਤ ਹੁੰਦੀ ਹੈ। ਇਸ ਪੋਸਟ ਉੱਤੇ ਨਾਮੀ ਹਸਤੀਆਂ ਅਤੇ ਕਲਾਕਾਰਾ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਰਸੋਈ ‘ਚ ਖਾਣਾ ਬਣਾਉਂਦੀ ਨਜ਼ਰ ਆਈ ਨੇਹਾ ਕੱਕੜ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ, ਪਤੀ ਰੋਹਨਪ੍ਰੀਤ ਨੇ ਕੀਤਾ ਪਿਆਰਾ ਜਿਹਾ ਕਮੈਂਟ

Wedding Reception of Sania Mirza's sister Anam Image Source: instagram

ਦੱਸ ਦਈਏ ਸਾਨੀਆ ਮਿਰਜ਼ਾ ਨੇ ਸਾਲ 2010 ‘ਚ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਮਲਿਕ ਦੇ ਨਾਲ ਵਿਆਹ ਕਰਵਾ ਲਿਆ ਸੀ, ਦੋਵਾਂ ਦੇ ਵਿਆਹ ਨੂੰ 11 ਸਾਲ ਹੋ ਗਏ ਹਨ। ਹੁਣ ਦੋਵੇਂ ਹੈਪੀਲੀ ਇੱਕ ਬੇਟੇ ਦੇ ਮਾਤਾ ਪਿਤਾ ਨੇ । ਉਨ੍ਹਾਂ ਨੇ ਆਪਣੇ ਪੁੱਤ ਦਾ ਨਾਂਅ ਇਜਾਨ ਰੱਖਿਆ ਹੈ । ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਬੇਟੇ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

 

 

View this post on Instagram

 

A post shared by Sania Mirza (@mirzasaniar)

You may also like