ਸੰਜਨਾ ਨੇ ਸੁਸ਼ਾਂਤ ਦੇ ਨਾਲ ‘ਦਿਲ ਬੇਚਾਰਾ’ ਦਾ ਪਹਿਲਾ ਦਿਨ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਸ਼ੇਅਰ ਕੀਤੀ ਵੀਡੀਓ ਤੇ ਕੁਝ ਤਸਵੀਰਾਂ

Written by  Lajwinder kaur   |  July 10th 2020 03:35 PM  |  Updated: July 10th 2020 03:35 PM

ਸੰਜਨਾ ਨੇ ਸੁਸ਼ਾਂਤ ਦੇ ਨਾਲ ‘ਦਿਲ ਬੇਚਾਰਾ’ ਦਾ ਪਹਿਲਾ ਦਿਨ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਸ਼ੇਅਰ ਕੀਤੀ ਵੀਡੀਓ ਤੇ ਕੁਝ ਤਸਵੀਰਾਂ

ਬਾਲੀਵੁੱਡ ਦੇ ਮਸ਼ਹੂਰ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਕੰਮ ਤੇ ਆਪਣੇ ਅੰਦਾਜ਼ ਦੇ ਨਾਲ ਲੋਕਾਂ ਦਾ ਦਿਲ ਜਿੱਤਣ ‘ਚ ਕੋਈ ਕਸਰ ਨਹੀਂ ਛੱਡੀ । 34 ਸਾਲ ਦੀ ਉਮਰ ‘ਚ ਐਕਟਰ ਸੁਸ਼ਾਂਤ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਉਨ੍ਹਾਂ ਦੇ ਦਿਹਾਂਤ ਨੇ ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਕਲਾਕਾਰਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦੀ ਅਖੀਰਲੀ ਫ਼ਿਲ ਦਿਲ ਬੇਚਾਰਾ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਵਿਚਕਾਰ ਹੋਵੇਗੀ ।

 

View this post on Instagram

 

Life, indeed, is seri-real. 2 years ago, July 9th 2018, was the first day of Sushant & Sanjana, becoming Manny & Kizie in front of the camera, on set in Jamshedpur. My life since that day, has never been the same for a second. Kizie & Manny truly believed there never will be a greater love than their’s, but the love all of you, all over the world have shown us? It really does come close. It feels like a long, warm embrace. Thank you for loving, crying and smiling with #DilBecharaTrailer Lekin picture? Abhi baaki hai. ( #SwipeRight for some moments from our time on set I found from the archives. ) Aur haan! Ek Aur baat! It’s not Kissy, it’s Kizie. ZZZZZ. Seri, Immanuel Rajkumar Junior? ? @castingchhabra ??

A post shared by Sanjana Sanghi | Kizie Basu (@sanjanasanghi96) on

Sanjana Sanghi dil bechara  ਹੋਰ ਵੇਖੋ:ਗਾਇਕ ਸਰਦੂਲ ਸਿਕੰਦਰ ਸਦਮੇ ‘ਚ, ਵੱਡੇ ਭਰਾ ਤੇ ਉੱਘੇ ਤਬਲਾਵਾਦਕ ਉਸਤਾਦ ਭਰਪੂਰ ਅਲੀ ਦਾ ਦਿਹਾਂਤ, ਪੰਜਾਬੀ ਕਲਾਕਾਰਾਂ ਨੇ ਵੀ ਜਤਾਇਆ ਦੁੱਖ

ਇਸ ਫ਼ਿਲਮ ਦੀ ਅਦਾਕਾਰਾ ਸੰਜਨਾ ਸੰਘੀ ਨੇ ਦਿਲ ਬੇਚਾਰਾ ਦੇ ਸ਼ੂਟਿੰਗ ਦੇ ਪਹਿਲੇ ਦਿਨ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ । ਉਨ੍ਹਾਂ ਨੇ ਲਿਖਿਆ ਹੈ ਕਿ ਦੋ ਸਾਲ ਪਹਿਲਾਂ,  ਸਾਲ 2018 ਦੀ 9 ਜੁਲਾਈ ਨੂੰ ਪਹਿਲੀ ਵਾਰ ਸੀ ਜਦੋਂ ਜਮਸ਼ੇਦਪੁਰ ਦੇ ਸੈੱਟ ‘ਤੇ ਸੁਸ਼ਾਂਤ ਅਤੇ ਸੰਜਨਾ ਕੈਮਰੇ ਦੇ ਸਾਹਮਣੇ ਮੈਨੀ ਤੇ ਕਿਜੀ ਬਣੇ ਸੀ’ । ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮ ਤੇ ਸੁਸ਼ਾਂਤ ਦੇ ਨਾਲ ਜੁੜੀਆਂ ਯਾਦਾਂ ਤੇ ਅਹਿਸਾਸਾਂ ਨੂੰ ਬਿਆਨ ਕੀਤਾ ਹੈ ।

Sanjana Sanghi and sushant

ਸੰਜਨਾ ਸੰਘੀ ਨੇ ਨਾਲ ਹੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਬਾਈਕ ‘ਤੇ ਬੈਠੇ ਨਜ਼ਰ ਆ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਵੀ ਹੋ ਰਿਹਾ ਹੈ । ਇਸ ਤੋਂ ਇਲਾਵਾ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਅਜੇ ਤੱਕ 2 ਲੱਖ ਤੋਂ ਵੱਧ ਲੋਕ ਇਸ ਪੋਸਟ ਨੂੰ ਦੇਖ ਚੁੱਕੇ ਨੇ ।  ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ ‘ਦ‍ਿਲ ਬੇਚਾਰਾ’ ਜੋ ਕਿ 24 ਜੁਲਾਈ ਨੂੰ ਡਿਜ਼ਨੀ ਪਲੱਸ ਹਾਟ ਸਟਾਰ ਉੱਤੇ ਰਿਲੀਜ਼ ਹੋਣ ਜਾ ਰਹੀ ਹੈ ।

Sanjana Sanghi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network