ਕੀਮੋਥਰੈਪੀ ਤੋਂ ਬਾਅਦ ਸੰਜੇ ਦੱਤ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ, ਪਿਚਕ ਗਈਆਂ ਗਲ੍ਹਾਂ, ਉੱਡ ਗਈ ਚਿਹਰੇ ਦੀ ਰੰਗਤ

Written by  Rupinder Kaler   |  September 19th 2020 11:05 AM  |  Updated: September 19th 2020 02:04 PM

ਕੀਮੋਥਰੈਪੀ ਤੋਂ ਬਾਅਦ ਸੰਜੇ ਦੱਤ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ, ਪਿਚਕ ਗਈਆਂ ਗਲ੍ਹਾਂ, ਉੱਡ ਗਈ ਚਿਹਰੇ ਦੀ ਰੰਗਤ

ਸੰਜੇ ਦੱਤ ਦਾ ਏਨੀਂ ਦਿਨੀਂ ਕੈਂਸਰ ਦਾ ਇਲਾਜ਼ ਚੱਲ ਰਿਹਾ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੀ ਪਹਿਲੀ ਕੀਮੋਥਰੈਪੀ ਕਰਵਾਈ ਹੈ । ਸੰਜੇ ਆਪਣੀ ਪਤਨੀ ਮਾਨਿਅਤਾ ਦੱਤ ਨਾਲ ਦੁਬਈ ਵਿੱਚ ਹਨ । ਖ਼ਬਰਾਂ ਦੀ ਮੰਨੀਏ ਤਾਂ ਸੰਜੇ ਦੱਤ ਆਪਣੀ ਪਤਨੀ ਨਾਲ ਚਾਰਟਡ ਪਲੇਨ ਤੇ ਆਪਣੇ ਬੱਚਿਆਂ ਸ਼ਹਿਰਾਨ ਤੇ ਇਕਰਾ ਨੂੰ ਮਿਲਣ ਲਈ ਗਏ ਹਨ । ਸੰਜੇ ਦੱਤ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਬਹੁਤ ਮਨ ਸੀ ।

sanjay-dutt

ਦੁਬਈ ਪਹੁੰਚਦੇ ਹੀ ਉਹ ਆਪਣੇ ਦੋਹਾਂ ਬੱਚਿਆਂ ਨੂੰ ਮਿਲੇ । ਮਾਨਿਅਤਾ ਨੇ ਇੱਕ ਫੈਮਿਲੀ ਫੋਟੋ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਸੰਜੇ ਬਹੁਤ ਕਮਜ਼ੋਰ ਲੱਗ ਰਹੇ ਹਨ । ਜਿਹੜੀ ਫੋਟੋ ਸ਼ੇਅਰ ਕੀਤੀ ਗਈ ਹੈ ਉਸ ਵਿੱਚ ਸੰਜੇ ਦੇ ਗੱਲ ਪਿਚਕ ਗਏ ਹਨ ਤੇ ਚਿਹਰੇ ਦੀ ਰੰਗਤ ਵੀ ਉੱਡ ਗਈ ਹੈ ।

ਮਾਨਿਅਤਾ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ‘ਅੱਜ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਸ ਨੇ ਮੈਨੂੰ ਏਨਾਂ ਵਧੀਆ ਪਰਿਵਾਰ ਦਿੱਤਾ ।

ਮੈਨੂੰ ਕੋਈ ਸ਼ਿਕਾਇਤ ਨਹੀਂ ….ਕੋਈ ਮੰਗ ਨਹੀਂ …ਬਸ ਸਾਰੇ ਇੱਕਠੇ ਰਹਿਣ ਹਮੇਸ਼ਾ ਲਈ …ਆਮੀਨ’। ਭਾਵੇਂ ਸੰਜੇ ਬਿਮਾਰੀ ਦੇ ਨਾਲ ਜੂਝ ਰਹੇ ਹਨ ਪਰ ਉਹਨਾਂ ਨੇ ਆਪਣੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ । ਉਹ ਲਗਾਤਾਰ ਆਪਣੀ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ਕਰ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network