ਬਿਮਾਰੀ ਦੇ ਦੌਰਾਨ ਵੀ ਸੰਜੇ ਦੱਤ ਕਰਨ ਜਾ ਰਹੇ ਇਹ ਕੰਮ, ਲੰਗ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਮਹੀਨੇ ਦੇ ਵਿੱਚ ਹੀ ਲਿਆ ਫ਼ੈਸਲਾ

written by Shaminder | September 07, 2020 03:43pm

ਸੰਜੇ ਦੱਤ ਨੂੰ ਲੰਗ ਕੈਂਸਰ ਹੈ, ਜਿਸ ਦਾ ਫ਼ਿਲਹਾਲ ਉਹ ਇਲਾਜ ਦੇਸ਼ ‘ਚ ਹੀ ਕਰਵਾ ਰਹੇ ਨੇ । ਪਰ ਇਸੇ ਦੌਰਾਨ ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਲਜਲਦ ਹੀ ਸੰਜੇ ਦੱਤ ਰਣਬੀਰ ਕਪੂਰ ਦੇ ਨਾਲ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ‘ਤੇ ਵਾਪਸ ਆ ਰਹੇ ਨੇ । ਸੰਜੇ ਦੱਤ ਦੇ ਕਰੀਬੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਥੈਰੇਪੀ ਸੈਸ਼ਨ ਲਿਆ ਹੈ ਅਤੇ ਉਹ ਬਹੁਤ ਤੇਜ਼ੀ ਨਾਲ ਰਿਕਵਰ ਕਰ ਰਹੇ ਹਨ ।

https://www.instagram.com/p/CBfJwg5DzEI/

ਖਬਰਾਂ ਮੁਤਾਬਕ ਸੰਜੇ ਨੇ ਡਾ. ਪਰਕਰ ਤੋਂ ਇਲਾਵਾ ਲੰਗ ਕੈਂਸਰ ਲਈ ਅਮਰੀਕਾ ਤੋਂ ਸੈਕਿੰਡ ਓਪੀਨੀਅਨ ਲਿਆ ਸੀ । ਉਸ ਤੋਂ ਬਾਅਦ ਤੋਂ ਉਹ ਲਗਾਤਾਰ ਕੋਕਿਲਾਬੇਨ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ‘ਚ ਹਨ ਅਤੇ ਉੱਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

https://www.instagram.com/p/CBFbVQSHshT/

ਸੰਜੇ ਦੱਤ ਏਨੀਂ ਦਿਨੀਂ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਨੂੰ ਪੂਰਾ ਕਰਨ ‘ਤੇ ਜ਼ੋਰ ਦੇ ਰਹੇ ਹਨ ।ਉਹ ਆਪਣੇ ਕਰੀਬੀਆਂ ਦੇ ਸੰਪਰਕ ‘ਚ ਹਨ ਅਤੇ ਸਭ ਨਾਲ ਹੱਸ ਬੋਲ ਰਹੇ ਹਨ ਅਤੇ ਗੱਲਬਾਤ ਵੀ ਕਰ ਰਹੇ ਹਨ ।

You may also like