
ਸੰਜੇ ਦੱਤ ਏਨੀਂ ਦਿਨੀਂ ਆਪਣੇ ਲੰਗ ਕੈਂਸਰ ਦਾ ਇਲਾਜ ਕਰਵਾ ਰਹੇ ਹਨ ।ਪਰ ਇਲਾਜ ਦੇ ਦੌਰਾਨ ਹੀ ਉਹ ਦੁਬਈ ਪਹੁੰਚੇ ਹੋਏ ਹਨ ਆਪਣੇ ਬੱਚਿਆਂ ਨੂੰ ਮਿਲਣ ਲਈ । ਉਨ੍ਹਾਂ ਦੇ ਬੱਚਿਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ 'ਚ ਦੋਵੇਂ ਬੱਚੇ ਖੇਡਦੇ ਹੋਏ ਨਜ਼ਰ ਆ ਰਹੇ ਨੇ । ਦਰਅਸਲ ਦੋਵੇਂ ਬੱਚਿਆਂ ਨੂੰ ਖੇਡ-ਖੇਡ 'ਚ ਖਾ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਈਆ ਜਾ ਰਹੀਆਂ ਨੇ ।
ਹੋਰ ਵੇਖੋ :ਕੀਮੋਥਰੈਪੀ ਤੋਂ ਬਾਅਦ ਸੰਜੇ ਦੱਤ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ, ਪਿਚਕ ਗਈਆਂ ਗਲ੍ਹਾਂ, ਉੱਡ ਗਈ ਚਿਹਰੇ ਦੀ ਰੰਗਤ

ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਕਿਸ ਤਰ੍ਹਾਂ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਨੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਹੀ ਸੰਜੇ ਦੱਤ ਸ਼ਹਿਰਾਨ ਅਤੇ ਇੱਕਰਾ ਨੂੰ ਮਿਲਣ ਲਈ ਦੁਬਈ ਆਪਣੀ ਪਤਨੀ ਮਾਨਿਅਤਾ ਦੇ ਨਾਲ ਗਏ ਸਨ ।

ਇੱਕ ਮਹੀਨਾ ਪਹਿਲਾਂ ਹੀ ਉਨ੍ਹਾਂ ਨੂੰ ਲੰਗ ਕੈਂਸਰ ਦਾ ਪਤਾ ਉਦੋਂ ਲੱਗਿਆ ਸੀ ਜਦੋਂ ਉਨ੍ਹਾਂ ਨੂੰ ਘਬਰਾਹਟ ਅਤੇ ਬੇਚੈਨੀ ਮਹਿਸੂਸ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ ।

ਜਿੱਥੇ ਪਹਿਲਾਂ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਸੀ ਅਤੇ ਉਸ ਤੋਂ ਬਾਅਦ ਜਦੋਂ ਸਾਰਾ ਚੈਕਅਪ ਹੋਇਆ ਤਾਂ ਪਤਾ ਲੱਗਿਆ ਕਿ ਸੰਜੇ ਦੱਤ ਲੰਗ ਕੈਂਸਰ ਦੇ ਨਾਲ ਪੀੜਤ ਹਨ । ਇਸ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਸੰਜੇ ਦੱਤ ਮੁੰਬਈ 'ਚ ਹੀ ਇਸ ਦਾ ਇਲਾਜ ਕਰਵਾ ਰਹੇ ਨੇ ।
ਸੰਜੇ ਦੱਤ ਆਪਣੇ ਇਲਾਜ ਦੇ ਨਾਲ-ਨਾਲ ਅਧੂਰੇ ਪਏ ਪ੍ਰਾਜੈਕਟਸ ਨੂੰ ਵੀ ਪੂਰਾ ਕਰ ਰਹੇ ਹਨ ।