ਲਾਕਡਾਊਨ ਦੌਰਾਨ ਸੰਜੇ ਦੱਤ ਦੀ ਧੀ ਬਨਾਉਣਾ ਸਿੱਖ ਰਹੀ ਕਈ ਰੈਸਿਪੀ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  May 29th 2020 11:32 AM  |  Updated: May 29th 2020 11:32 AM

ਲਾਕਡਾਊਨ ਦੌਰਾਨ ਸੰਜੇ ਦੱਤ ਦੀ ਧੀ ਬਨਾਉਣਾ ਸਿੱਖ ਰਹੀ ਕਈ ਰੈਸਿਪੀ, ਵੀਡੀਓ ਹੋ ਰਿਹਾ ਵਾਇਰਲ

ਲਾਕਡਾਊਨ ਦੌਰਾਨ ਹਰ ਕੋਈ ਆਪਣੇ ਘਰ ‘ਚ ਹੀ ਸਮਾਂ ਬਿਤਾ ਰਿਹਾ ਹੈ । ਪਾਲੀਵੁੱਡ ਦੇ ਦਿੱਗਜ ਕਲਾਕਾਰ ਜਿੱਥੇ ਆਪਣੇ ਪਰਿਵਾਰਾਂ ਦੇ ਨਾਲ ਕੁਆਲਿਟੀ ਟਾਈਮ ਗੁਜ਼ਾਰ ਰਹੇ ਨੇ, ਉੱਥੇ ਹੀ ਬਾਲੀਵੁੱਡ ਦੀਆਂ ਹਸਤੀਆਂ ਵੀ ਆਪੋ ਆਪਣੇ ਤਰੀਕੇ ਦੇ ਨਾਲ ਇਸ ਸਮੇਂ ਨੂੰ ਬਿਤਾ ਰਹੀਆਂ ਨੇ। ਕੋਈ ਵਰਕ ਆਊਟ ‘ਚ ਰੁੱਝਿਆ ਹੈ ਅਤੇ ਕੋਈ ਕਿਚਨ ‘ਚ ਤਰ੍ਹਾਂ ਤਰ੍ਹਾਂ ਦੀਆਂ ਰੈਸਿਪੀਸ ਬਣਾ ਰਿਹਾ ਹੈ ਅਤੇ ਕੋਈ ਘਰ ਦੀ ਸਾਫ ਸਫਾਈ ‘ਚ ਰੁੱਝਿਆ ਹੋਇਆ ਹੈ ।

https://www.instagram.com/p/CAwiNaFHnVg/?igshid=189ofp38va58t

ਸੰਜੇ ਦੱਤ  ਵੀ ਏਨੀਂ ਦਿਨੀਂ ਪਰਿਵਾਰ ਦੇ ਨਾਲ ਘਰ ‘ਚ ਹੀ ਹਨ। ਮਾਨਿਅਤਾ ਦੱਤ ਦੇ ਨਾਲ ਉਨ੍ਹਾਂ ਦੇ ਬੱਚੇ ਵੀ ਘਰ ‘ਚ ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ ।ਬੀਤੇ ਦਿਨੀਂ ਉਨ੍ਹਾਂ ਦੀ ਧੀ ਇਕਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ‘ਚ ਉਹ ਇੱਕ ਡਿਸ਼ ਬਣਾਉਂਦੇ ਹੋਏ ਨਜ਼ਰ ਆਈ ਸੀ ।ਹੁਣ ਮੁੜ ਤੋਂ ਸੰਜੇ ਦੱਤ ਦੀ ਧੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਗੁਲਾਬ ਜਾਮੁਨ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/CAmdezVHsTB/

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਸੰਜੇ ਦੱਤ ਦੀ ਇਸ ਕਿਊਟ ਜਿਹੀ ਧੀ ਦਾ ਵੀਡੀਓ ਪਸੰਦ ਕਰ ਰਿਹਾ ਹੈ ।ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਜਨ, ਸੜਕ, ਖਲਨਾਇਕ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਸੰਜੇ ਦੱਤ ਦਾ ਮਾਨਿਅਤਾ ਨਾਲ ਦੂਜਾ ਵਿਆਹ ਹੈ ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network